ਲੁਧਿਆਣਾ ਸਿਵਲ ਹਸਪਤਾਲ ''ਚ ਬਲੱਡ ਬੈਂਕ ਬਾਹਰ ਕਈ ਘੰਟੇ ਤੜਫਦਾ ਰਿਹਾ ਲਾਵਾਰਿਸ ਵਿਅਕਤੀ

Thursday, Apr 15, 2021 - 02:47 PM (IST)

ਲੁਧਿਆਣਾ ਸਿਵਲ ਹਸਪਤਾਲ ''ਚ ਬਲੱਡ ਬੈਂਕ ਬਾਹਰ ਕਈ ਘੰਟੇ ਤੜਫਦਾ ਰਿਹਾ ਲਾਵਾਰਿਸ ਵਿਅਕਤੀ

ਲੁਧਿਆਣਾ (ਨਰਿੰਦਰ) : ਲੁਧਿਆਣਾ ਸਿਵਲ ਹਸਪਤਾਲ ਵਿਚ ਬਲੱਡ ਬੈਂਕ ਦੇ ਬਾਹਰ ਇਕ ਲਾਵਾਰਿਸ ਵਿਅਕਤੀ ਕਈ ਘੰਟੇ ਤੜਫਦਾ ਰਿਹਾ ਪਰ ਉਸ ਨੂੰ ਕਿਸੇ ਤਰ੍ਹਾਂ ਦਾ ਇਲਾਜ ਨਹੀਂ ਦਿੱਤਾ ਗਿਆ। ਇਸ ਬਾਰੇ ਜਦੋਂ ਐਸ. ਐਮ. ਓ. ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਵੀਡੀਓ ਦਿਖਾਉਣ 'ਤੇ ਇਹ ਕਹਿ ਦਿੱਤਾ ਕਿ ਵੀਡੀਓ ਬਣਾਉਣ ਵਾਲਿਆਂ ਨੇ ਇਨਸਾਨੀਅਤ ਕਿਉਂ ਨਹੀਂ ਦਿਖਾਈ।

ਉਨ੍ਹਾਂ ਕਿਹਾ ਕਿ ਇਨਸਾਨੀਅਤ ਦੇ ਨਾਤੇ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਵਿਅਕਤੀ ਤੜਫ ਰਿਹਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ। ਐਸ. ਐਮ. ਓ. ਨੇ ਕਿਹਾ ਕਿ ਜਦੋਂ ਹਸਪਤਾਲ ਦੇ ਸਟਾਫ਼ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਲਾਵਾਰਿਸ ਵਿਅਕਤੀ ਦਾ ਇਲਾਜ ਸ਼ੁਰੂ ਕੀਤਾ ਗਿਆ। ਐਸ. ਐਮ. ਓ. ਨੇ ਕਿਹਾ ਕਿ ਹੋ ਸਕਦਾ ਹੈ ਕਿ ਬਲੱਡ ਬੈਂਕ ਦੇ ਮੁਲਾਜ਼ਮਾਂ ਨੂੰ ਪਤਾ ਨਾ ਲੱਗਾ ਹੋਵੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਸ ਬਾਰੇ ਪਤਾ ਲੱਗਿਆ ਤਾਂ ਉਸ ਵਿਅਕਤੀ ਨੂੰ ਤੁਰੰਤ ਹੀ ਇਲਾਜ ਦਿੱਤਾ ਗਿਆ। 
 


author

Babita

Content Editor

Related News