ਲੁਧਿਆਣਾ ਸਿਵਲ ਹਸਪਤਾਲ ਪੁਲਸ ਛਾਉਣੀ 'ਚ ਤਬਦੀਲ

06/28/2019 12:19:31 AM

ਲੁਧਿਆਣਾ (ਬੇਰੀ)- ਜ਼ੇਲ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦੋ ਹਵਾਲਾਤੀਆਂ ਨੂੰ ਸਿਵਲ ਹਸਪਤਾਲ ਦੇ ਗਾਰਦ ਰੂਮ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਕਿਸੇ ਤਰ੍ਹਾਂ ਦੀ ਅਣਹੋਣੀ ਦੇ ਡਰ ਨਾਲ ਸਪੈਸ਼ਲ ਫੋਰਸ ਤਾਇਨਾਤ ਕੀਤੀ ਗਈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਪੁਲਸ ਛਾਉਣੀ ਵਿਚ ਤਬਦੀਲ ਰਿਹਾ। ਸਾਰੀ ਰਾਤ ਪੁਲਸ ਦੀਆਂ ਟੀਮਾਂ ਸਿਵਲ ਹਸਪਤਾਲ 'ਚ ਗਸ਼ਤ ਕਰਦੀਆਂ ਦਿਖੀਆਂ। ਮਿਲੀ ਜਾਣਕਾਰੀ ਅਨੁਸਾਰ ਮੇਲ ਵਾਰਡ ਵਿਚ ਬਣੇ ਗਾਰਦ ਰੂਮ ਵਿਚ ਸਾਹਿਲ ਕੁਮਾਰ 23 ਅਤੇ ਪੰਕਜ ਰਾਜਪੂਤ 25 ਜੇਰੇ ਇਲਾਜ ਹਨ। ਦੋਵਾਂ 'ਤੇ ਇਰਾਦਾ ਕਤਲ ਦੇ ਮਾਮਲਾ ਦਰਜ ਹੈ। ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ ਦੀ ਸੁਪਰਵਿਜਨ ਵਿਚ ਐੱਸ. ਐੱਚ. ਓ. ਡਵੀਜ਼ਨ ਨੰ. 3 ਲਵਜੀਤ ਸਿੰਘ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ। ਉਥੇ ਉਨ੍ਹਾਂ ਦੇ ਨਾਲ 2 ਏ. ਐੱਸ. ਆਈ. ਅਤੇ 10 ਕਾਂਸਟੇਬਲਾਂ ਦੀ ਟੀਮ ਲਾਈ ਗਈ। ਪੁਲਸ ਅਨੁਸਾਰ 3 ਕਾਂਸਟੇਬਲ ਗਾਰਦ ਰੂਮ ਦੇ ਅੰਦਰ ਸਾਰੀ ਰਾਤ ਰਹਿਣਗੇ, ਜਦਕਿ ਹੋਰ ਗਾਰਦ ਰੂਮ ਦੇ ਬਾਹਰ ਡਿਊਟੀ ਕਰਨਗੇ।

PunjabKesari

ਮੋਰਚਰੀ ਦੇ ਬਾਹਰ ਲਾਏ ਬੈਰੀਗੇਟ, ਪੁਲਸ ਤਾਇਨਾਤ
ਗੋਲੀ ਲੱਗਣ 'ਤੇ ਮਰੇ ਅਜੀਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤੀ ਗਈ। ਉਥੇ ਦੇਰ ਰਾਤ ਮੋਰਚਰੀ ਦੇ ਬਾਹਰ ਬੈਰੀਕੇਡ ਲਗਾ ਕੇ ਫੋਰਸ ਤਾਇਨਾਤ ਕੀਤੀ ਗਈ ਤਾਂ ਕੋਈ ਮੋਰਚਰੀ ਵੱਲ ਜਾ ਕੇ ਹੰਗਾਮਾ ਨਾ ਕਰ ਸਕੇ।

ਪੰਕਜ ਨੂੰ ਮਿਲਣ ਸਵੇਰੇ ਜੇਲ ਗਈ ਪਤਨੀ ਬੋਲੀ.. ਪੁਲਸ ਨੇ ਕੀਤਾ ਧੱਕਾ
ਸਿਵਲ ਹਸਪਤਾਲ ਵਿਚ ਦਾਖਲ ਪੰਕਜ ਦੀ ਪਤਨੀ ਪੂਜਾ ਰਾਜਪੂਤ ਨੇ ਦੱਸਿਆ ਕਿ ਲਗਭਗ 8 ਮਹੀਨਿਆਂ ਤੋਂ ਪਹਿਲਾਂ ਪਤੀ ਜ਼ੇਲ ਵਿਚ ਬੰਦ ਹੈ। ਵੀਰਵਾਰ ਸਵੇਰੇ 11 ਵਜੇ ਉਹ ਆਪਣੇ ਪਤੀ ਨੂੰ ਮਿਲਣ ਸੈਂਟਰਲ ਜੇਲ ਗਈ ਸੀ। ਜਦ ਉਹ ਮੁਲਾਕਾਤ ਕਮਰੇ ਵਿਚ ਪੁੱਜੀ ਤਾਂ ਪੰਕਜ ਸਾਹਮਣੇ ਤੋਂ ਆ ਰਿਹਾ ਸੀ ਤਦ ਹੰਗਾਮਾ ਹੋ ਗਿਆ। ਅੰਦਰ ਮੌਜੂਦ ਕੈਦੀਆਂ ਨੇ ਦੱਸਿਆ ਕਿ ਪੰਕਜ ਰਾਜਪੂਤ ਦੇ ਗੋਲੀ ਲੱਗ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਘਬਰਾ ਕੇ ਉਸ ਨੇ ਆਪਣੇ ਸੱਸ-ਸਹੁਰੇ ਨੂੰ ਫੋਨ ਕਰੇ ਮੌਕੇ 'ਤੇ ਬੁਲਾਇਆ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ 11 ਵਜੇ ਤੋਂ 3 ਵਜੇ ਤੱਕ ਉਹ ਜੇਲ ਦੇ ਬਾਹਰ ਹੀ ਖੜ੍ਹੇ ਰਹੇ ਪਰ ਪੰਕਜ ਨੂੰ ਮਿਲਣ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਫੋਨ ਜਦ ਪੰਕਜ ਨੂੰ ਸਿਵਲ ਹਸਪਤਾਲ ਐਂਬੂਲੈਂਸ ਵਿਚ ਲਿਜਾਇਆ ਗਿਆ ਤਾਂ ਉਹ ਪਿੱਛੇ ਸਿਵਲ ਹਸਪਤਾਲ ਪੁੱਜ ਗਏ, ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਦੇਰ ਸ਼ਾਮ ਤੱਕ ਉਨ੍ਹਾਂ ਨੂੰ ਪੰਕਜ ਨਾਲ ਮਿਲਣ ਨਹੀਂ ਦਿੱਤਾ ਗਿਆ। ਤਦ ਹਸਪਤਾਲ ਪੁੱਜੇ ਵਿਧਾਇਕ ਨੂੰ ਪੰਕਜ ਦੇ ਰਿਸ਼ਤੇਦਾਰ ਮਿਲੇ, ਜਿਨ੍ਹਾਂ ਨੇ ਪੰਕਜ ਦੇ ਰਿਸ਼ਤੇਦਾਰਾਂ ਨੂੰ ਮਿਲਾਇਆ।


Karan Kumar

Content Editor

Related News