ਲੁਧਿਆਣਾ ਦੀ ਕੇਂਦਰੀ ਜੇਲ੍ਹ ''ਚੋਂ ਫਿਰ ਮਿਲੇ 7 ਮੋਬਾਇਲ, ਕੇਸ ਦਰਜ

Thursday, Jun 15, 2023 - 05:14 PM (IST)

ਲੁਧਿਆਣਾ ਦੀ ਕੇਂਦਰੀ ਜੇਲ੍ਹ ''ਚੋਂ ਫਿਰ ਮਿਲੇ 7 ਮੋਬਾਇਲ, ਕੇਸ ਦਰਜ

ਲੁਧਿਆਣਾ (ਸਿਆਲ) : ਇੱਥੇ ਸੈਂਟਰਲ ਜੇਲ੍ਹ ’ਚ ਮੋਬਾਇਲ ਮਿਲਣ ਦੀ ਖੇਡ ਨਹੀਂ ਰੁਕ ਰਹੀ। ਇਸ ਕਾਰਨ ਬੈਰਕਾਂ ਦੀ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ ਅਧਿਕਾਰੀ ਬਿੰਦਰ ਸਿੰਘ, ਬਲਕਾਰ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਅਰਜੁਨ ਸਿੰਘ, ਰਾਵਲਜੀਤ ਸਿੰਘ, ਜ਼ੋਬਨਜੀਤ ਸਿੰਘ, ਗੁਰਜੀਤ ਸਿੰਘ, ਸੰਜੀਵ ਚੋਪੜਾ, ਗੁਰਦੀਪ ਸਿੰਘ, ਮਧੁਰ ਗੁਪਤਾ ਵਜੋਂ ਹੋਈ ਹੈ। ਇਨ੍ਹਾਂ ਨੇ ਜੇਲ੍ਹ ਦੇ ਅੰਦਰ ਮੋਬਾਇਲ ਆਪਣੇ ਕੋਲ ਰੱਖ ਕੇ ਜੇਲ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਉਕਤ ਮੁਲਜ਼ਮਾਂ ’ਤੇ 52-ਏ ਪ੍ਰਿਜ਼ਨ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ।
 


author

Babita

Content Editor

Related News