ਕੇਂਦਰੀ ਜੇਲ੍ਹ ’ਚ 3 ਹਵਾਲਾਤੀਆਂ ਤੋਂ ਮਿਲੇ 2 ਮੋਬਾਇਲ
Saturday, Mar 25, 2023 - 01:25 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ 3 ਹਵਾਲਾਤੀਆਂ ਤੋਂ ਤਲਾਸ਼ੀ ਦੌਰਾਨ 2 ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟ ਕਸ਼ਮੀਰੀ ਲਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੈਦੀਆਂ ਵਿਚ ਜਗਦੀਸ਼ ਸਿੰਘ, ਸੱਤਿਅਮ ਕੁਮਾਰ, ਬਲਵਿੰਦਰ ਸਿੰਘ ਹਨ।