ਲੁਧਿਆਣਾ ਕੇਂਦਰੀ ਜੇਲ੍ਹ 'ਚ ਕੈਦੀ ਨਾਲ ਤਸ਼ੱਦਦ, ਕੁੱਟਮਾਰ ਮਗਰੋਂ ਅੱਧਾ ਘੰਟਾ ਠੰਡੇ ਪਾਣੀ 'ਚ ਨੁਹਾਇਆ

01/09/2023 3:31:17 PM

ਲੁਧਿਆਣਾ (ਸਿਆਲ) : ਸਥਾਨਕ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਬੀਤੀ ਦੇਰ ਸ਼ਾਮ ਹੋਏ ਝਗੜੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 2 ਹਵਾਲਾਤੀਆਂ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਕਤ ਕੈਦੀਆਂ ਦਾ ਮੈਡੀਕਲ ਕੀਤਾ। ਇਸ ਮੌਕੇ ਇਕ ਬੰਦੀ ਅਜੇ ਕੁਮਾਰ ਨੇ ਮੀਡੀਆ ਦੇ ਸਾਹਮਣੇ ਜੇਲ੍ਹ ਦੇ ਅੰਦਰ ਨਸ਼ਾ ਹੋਣ ਦੇ ਕਥਿਤ ਰੂਪ ਨਾਲ 2 ਮੁਲਾਜ਼ਮਾਂ ’ਤੇ ਦੋਸ਼ ਲਾਏ ਹਨ। ਉਸ ਨੇ ਉਕਤ ਮੁਲਾਜ਼ਮਾਂ 'ਤੇ ਉਸ ਨਾਲ ਕੁੱਟਮਾਰ ਕਰਨ ਕੜਾਕੇ ਦੀ ਠੰਡ ਦੌਰਾਨ ਉਸ 'ਤੇ ਅੱਧਾ ਘੰਟਾ ਠੰਡਾ ਪਾਣੀ ਪਾ ਕੇ ਕਈ ਤਸ਼ੱਦਦ ਦੇਣ ਦੇ ਦੋਸ਼ ਲਾਏ।

ਇਹ ਵੀ ਪੜ੍ਹੋ : ਮੌਸਮ ਅਪਡੇਟ : ਪੰਜਾਬ 'ਚ 'ਠੰਡ' ਨੂੰ ਲੈ ਕੇ 'ਰੈੱਡ ਅਲਰਟ' ਜਾਰੀ, ਪੂਰੇ ਉੱਤਰੀ ਭਾਰਤ 'ਚ ਸੀਤ ਲਹਿਰ ਦਾ ਜ਼ੋਰ

ਦੂਜੇ ਪਾਸੇ ਕੈਦੀਆਂ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਲਿਆਉਣ ਵਾਲੇ ਪੁਲਸ ਅਧਿਕਾਰੀ ਨੇ ਜ਼ਖਮੀ ਬੰਦੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਬੰਦੀ ਦਾ ਹੋਰ ਬੰਦੀ ਦੇ ਨਾਲ ਕਿਸੇ ਗੱਲ ’ਤੇ ਝਗੜਾ ਹੋ ਗਿਆ ਅਤੇ ਝਗੜੇ ’ਚ ਆਪਸੀ ਕੁੱਟਮਾਰ ਦੌਰਾਨ ਦੋਵੇਂ ਬੰਦੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਇਨ੍ਹਾਂ ਨੂੰ ਇਲਾਜ ਲਈ ਇੱਥੇ ਲਿਆਂਦਾ ਗਿਆ ਹੈ। ਪੁਲਸ ਅਧਿਕਾਰੀ ਨੇ ਸਿਵਲ ਹਸਪਤਾਲ ’ਚ ਬੰਦੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਫ਼ੌਜ ’ਚ ਜਾਣ ਦਾ ਸੁਨਹਿਰੀ ਮੌਕਾ, ਮੁਫ਼ਤ ਕੋਚਿੰਗ ਲਈ ਇਸ ਤਾਰੀਖ਼ ਤੱਕ ਹੋਵੇਗੀ ਰਜਿਸਟ੍ਰੇਸ਼ਨ

ਉਧਰ ਜੇਲ੍ਹ ਦੇ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਲ੍ਹ ਦੇ ਅੰਦਰ 2 ਹਵਾਲਾਤੀਆਂ ’ਚ ਕਿਸੇ ਗੱਲ ਕਰ ਕੇ ਝਗੜਾ ਹੋਇਆ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹਵਾਲਾਤੀ ਵੱਲੋਂ ਲਾਏ ਸਾਰੇ ਦੋਸ਼ਾ ਨੂੰ ਸਿਰਿਓਂ ਨਕਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News