ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀ ਤੋਂ ਪੈਕਟਾਂ ’ਚ ਮਿਲਿਆ ਜਰਦਾ, ਕੇਸ ਦਰਜ

Tuesday, Aug 30, 2022 - 04:30 PM (IST)

ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀ ਤੋਂ ਪੈਕਟਾਂ ’ਚ ਮਿਲਿਆ ਜਰਦਾ, ਕੇਸ ਦਰਜ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਹਵਾਲਾਤੀ ਤੋਂ ਚੈਕਿੰਗ ਦੌਰਾਨ ਬਰਾਮਦ ਕੀਤੇ 2 ਪੈਕਟਾਂ ’ਚੋਂ ਜਰਦਾ ਨਿਕਲਣ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਬਿੰਦਰ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਅਬਦੁੱਲਾਪੁਰ ਬਸਤੀ, ਜੰਮੂ ਕਾਲੋਨੀ ਦੇ ਰੂਪ ’ਚ ਹੋਈ ਹੈ। ਉਕਤ ਹਵਾਲਾਤੀ ਤੋਂ 2 ਪੈਕਟਾਂ ’ਚੋਂ 150 ਗ੍ਰਾਮ ਦੇ ਲਗਭਗ ਜਰਦਾ ਬਰਾਮਦ ਕੀਤਾ ਗਿਆ ਹੈ।


author

Babita

Content Editor

Related News