ਲੁਧਿਆਣਾ: ਸਿਧਵਾਂ ਨਹਿਰ 'ਚ ਡਿੱਗੀ ਕਾਰ, ਮਾਂ-ਧੀ ਸੀ ਸਵਾਰ (ਵੀਡੀਓ)

Saturday, Dec 29, 2018 - 12:40 PM (IST)

ਲੁਧਿਆਣਾ(ਅਭਿਸ਼ੇਕ)— ਲੁਧਿਆਣਾ 'ਚ ਅੱਜ ਸਵੇਰੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼ਹਿਰ 'ਚੋਂ ਲੰਘਦੀ ਸਿਧਵਾਂ ਨਹਿਰ 'ਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹੌਂਡਾ ਸਿਟੀ ਕਾਰ ਨੂੰ ਮਹਿਲਾ ਚਲਾ ਰਹੀ ਸੀ, ਜੋ ਕਿ ਆਪਣੀ ਧੀ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਪਰ ਅਚਾਨਕ ਹੀ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ।

PunjabKesari

ਗਨੀਮਤ ਰਹੀ ਕਿ ਇਸ ਹਾਦਸੇ ਵਿਚ ਮਾਂ ਤੇ ਧੀ ਦੋਵੇਂ ਸੁਰੱਖਿਅਤ ਬਚ ਗਈਆਂ ਹਨ। ਨਹਿਰ 'ਚ ਪਾਣੀ ਘੱਟ ਹੋਣ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ।


author

cherry

Content Editor

Related News