ਏਅਰਪੋਰਟ ਵਾਂਗ ਬਣਨਗੇ ਲੁਧਿਆਣਾ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ, ਅੰਮ੍ਰਿਤਸਰ ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ

Thursday, Mar 23, 2023 - 12:35 PM (IST)

ਏਅਰਪੋਰਟ ਵਾਂਗ ਬਣਨਗੇ ਲੁਧਿਆਣਾ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ, ਅੰਮ੍ਰਿਤਸਰ ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ

ਲੁਧਿਆਣਾ/ਜਲੰਧਰ (ਵਿਸ਼ੇਸ਼, ਗੁਲਸ਼ਨ ਅਰੋੜਾ)–ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲੁਧਿਆਣਾ ਰੇਲਵੇ ਸਟੇਸ਼ਨ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ 472.94 ਕਰੋੜ ਰੁਪਏ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਅਪਗ੍ਰੇਡ ਲਈ 98.89 ਕਰੋੜ ਰੁਪਏ ਦੇ ਪ੍ਰਾਜੈਕਟ ਤਿਆਰ ਕੀਤੇ ਗਏ ਹਨ। ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ ਮੈਂਬਰ) ਸੰਜੀਵ ਅਰੋੜਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮਿਲ ਕੇ ਲੁਧਿਆਣਾ ਅਤੇ ਜਲੰਧਰ ਦੇ ਰੇਲਵੇ ਸਟੇਸ਼ਨਾਂ ਦੇ ਛੇਤੀ ਨਿਰਮਾਣ ਅਤੇ ਇਨੋਵੇਸ਼ਨ ਕੀਤੇ ਜਾਣ ਦਾ ਮਾਮਲਾ ਉਠਾਇਆ। ਇਸ ਮੁਲਾਕਾਤ ਦੌਰਾਨ ਰੇਲ ਮੰਤਰੀ ਨੇ ਸੰਸਦ ਮੈਂਬਰ ਅਰੋੜਾ ਨੂੰ ਛੇਤੀ ਇਨ੍ਹਾਂ ਸਟੇਸ਼ਨਾਂ ਦੇ ਸਮਾਂਬੱਧ ਨਿਰਮਾਣ ਅਤੇ ਅਪਗ੍ਰੇਡ ਕਰਨ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ ਜਦੋਂ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ, ਉਦੋਂ ਤੋਂ ਉਹ ਲੁਧਿਆਣਾ ਰੇਲਵੇ ਸਟੇਸ਼ਨ ਸਮੇਤ ਦੂਜੇ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਉਠਾਉਂਦੇ ਰਹੇ ਹਨ।

ਵੰਦੇ ਭਾਰਤ ਐਕਸਪ੍ਰੈੱਸ ਟਰੇਨ 
ਇਸ ਤੋਂ ਇਲਾਵਾ ਸੰਸਦ ਮੈਂਬਰ ਦੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਚਲਾਉਣ ਨੂੰ ਲੈ ਕੇ ਵੀ ਲੰਬੀ ਗੱਲਬਾਤ ਹੋਈ। ਮੰਤਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਛੇਤੀ ਹੀ ਅੰਮ੍ਰਿਤਸਰ ਅਤੇ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦੌੜੇਗੀ। ਸੰਸਦ ਮੈਂਬਰ ਨੇ ਦੱਸਿਆ ਕਿ ਸਨ 1860 ’ਚ ਬਣਿਆ ਲੁਧਿਆਣਾ ਰੇਲਵੇ ਸਟੇਸ਼ਨ 3780 ਵਰਗ ਮੀਟਰ ’ਚ ਫੈਲਿਆ ਹੋਇਆ ਹੈ, ਜਦਕਿ ਪ੍ਰਸਤਾਵਿਤ ਯੋਜਨਾ ਤਹਿਤ ਹੁਣ ਇਸ ਸਟੇਸ਼ਨ ਨੂੰ 31,420 ਵਰਗ ਮੀਟਰ (ਮੇਨਸਾਈਡ ਸਟੇਸ਼ਨ ਬਿਲਡਿੰਗ 23181 ਵਰਗ ਮੀਟਰ ਅਤੇ ਸੈਕਿੰਡ ਐਂਟਰੀ ਬਿਲਡਿੰਗ 8,239 ਵਰਗ ਮੀਟਰ) ਵਿਚ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਨਵੇਂ ਬਣਨ ਵਾਲੇ ਰੇਲਵੇ ਸਟੇਸ਼ਨ ’ਚ 4 ਫੁੱਟਓਵਰ ਬ੍ਰਿਜ ਹੋਣਗੇ। ਨਾਲ ਹੀ 7 ਪਲੇਟਫਾਰਮ ਪੂਰੀ ਤਰ੍ਹਾਂ ਕਵਰਡ ਹੋਣਗੇ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪੁੱਜੇ CM ਭਗਵੰਤ ਮਾਨ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

PunjabKesari

ਵਾਧੂ ਨਵੀਆਂ ਸਹੂਲਤਾਂ
* ਵਾਕਵੇ 3385 ਵਰਗ ਮੀਟਰ ਨਾਲ ਲਗਭਗ 9 ਮੀਟਰ ਐਲੀਵੇਟਿਡ ਰੋਡ
* ਮਲਟੀਲੈਵਲ ਕਾਰ ਪਾਰਕਿੰਗ (ਜੀ+2) ਲਗਭਗ 10,248 ਵਰਗ ਮੀਟਰ
* ਏਅਰ ਕਾਨਕੋਰਸ-ਲਗਭਗ 5350 ਵਰਗ ਮੀਟਰ ਅਤੇ ਥਰੂ ਰੂਫ-ਲਗਭਗ 30,000 ਵਰਗ ਮੀਟਰ
* ਕਵਰਡ ਪਲੇਟਫਾਰਮ ਅਤੇ ਪਲੇਟਫਾਰਮ ਸਰਫੇਸਿੰਗ-ਲਗਭਗ 24190 ਵਰਗ ਮੀਟਰ

PunjabKesari

ਪ੍ਰਸਤਾਵਿਤ ਸਹੂਲਤਾਂ
* ਮੁੱਖ ਰੇਲਵੇ ਸਟੇਸ਼ਨ ਬਿਲਡਿੰਗ : 23181 ਵਰਗ ਮੀਟਰ
* ਸੈਕਿੰਡ ਐਂਟਰੀ ਸਾਈਡ ਸਟੇਸ਼ਨ ਬਿਲਡਿੰਗ : 8239 ਵਰਗ ਮੀਟਰ
* ਮਲਟੀਲੈਵਲ ਕਾਰ ਪਾਰਕਿੰਗ : 10248 ਵਰਗ ਮੀਟਰ
* ਡਿਪਾਰਚਰ ਏਅਰ ਕਾਨਕੋਰਸ : 5350 ਵਰਗ ਮੀਟਰ
* 18 ਮੀਟਰ ਉੱਚੀ ਛੱਤ : 30,000 ਵਰਗ ਮੀਟਰ
* ਸਾਰੇ ਪਲੇਟਫਾਰਮ ਕਾਨਕੋਰਸ ਨਾਲ ਕਵਰਡ
* 2 ਆਗਮਨ ਫੁੱਟ ਓਵਰਬ੍ਰਿਜ : 5600 ਵਰਗ ਮੀਟਰ
* ਸਰਕੁਲੇਟਿੰਗ ਏਰੀਆ ਮੇਨ ਅਤੇ ਸੈਕੰਡਰੀ ਐਂਟਰੀ ਸਾਈਡ : 32000 ਵਰਗ ਮੀਟਰ
* ਐਲੀਵੇਟਿਡ ਰੋਡ + ਵਾਕਵੇ : 3385 ਵਰਗ ਮੀਟਰ
* ਪਲੇਟਫਾਰਮ ਡਿਵੈੱਲਪਮੈਂਟ : 25000 ਵਰਗ ਮੀਟਰ

98.89 ਕਰੋੜ ਦੀ ਲਾਗਤ ਨਾਲ ਬਣੇਗਾ ਜਲੰਧਰ ਕੈਂਟ ਰੇਲਵੇ ਸਟੇਸ਼ਨ 
ਇਸੇ ਲੜੀ ’ਚ ਅੰਗਰੇਜ਼ਾਂ ਦੇ ਜ਼ਮਾਨੇ ’ਚ ਬਣੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਵੀ 98.89 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਸੰਨ 1915 ’ਚ ਬਣੇ ਕੈਂਟ ਰੇਲਵੇ ਸਟੇਸ਼ਨ ਦੀ ਹਾਲਤ ਇਸ ਸਮੇਂ ਕਾਫ਼ੀ ਖ਼ਸਤਾ ਹੋ ਚੁੱਕੀ ਹੈ। ਅੰਮ੍ਰਿਤਸਰ ਅਤੇ ਜੰਮੂਤਵੀ ਵੱਲ ਆਉਣ-ਜਾਣ ਵਾਲੀਆਂ ਰੋਜ਼ਾਨਾ 150 ਤੋਂ ਵੱਧ ਟਰੇਨਾਂ ਇੱਥੋਂ ਲੰਘਦੀਆਂ ਹਨ। ਪਹਿਲੇ ਪੜਾਅ ’ਚ ਕੈਂਟ ਸਟੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ’ਚ ਸਟੇਸ਼ਨ ਬਿਲਡਿੰਗ ਤੋਂ ਲੈ ਕੇ ਪਲੇਟਫਾਰਮ ਤੱਕ ਬਦਲਾਅ ਕੀਤਾ ਜਾਵੇਗਾ। ਮਾਡਰਨ ਸਟੇਸ਼ਨ ਬਣਨ ਤੋਂ ਬਾਅਦ ਇੱਥੇ ਮੁਸਾਫਿਰਾਂ ਨੂੰ ਅਤਿ-ਆਧੁਨਿਕ ਸਹੂਲਤਾਂ ਮਿਲਣਗੀਆਂ। ਠੇਕਾ ਕੰਪਨੀ ਨੂੰ ਅਪ੍ਰੈਲ 2024 ਤੱਕ ਕੰਮ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਮੌਜੂਦਾ ਸਥਿਤੀ ਦੀ DGP ਨੇ ਕੀਤੀ ਸਮੀਖਿਆ, ਅਧਿਕਾਰੀਆਂ ਤੋਂ ਮੰਗੀ ਰਿਪੋਰਟ

PunjabKesari

 

ਸਰਕੂਲੇਟਿੰਗ ਏਰੀਆ ’ਚ 6 ਮੀਟਰ ਚੌੜਾ ਬਣੇਗਾ ਫੁੱਟਓਵਰ ਬ੍ਰਿਜ
ਨਵੇਂ ਪਲਾਨ ਮੁਤਾਬਕ ਸਰਕੂਲੇਟਿੰਗ ਏਰੀਆ ’ਚ ਸਟੇਸ਼ਨ ਦੇ ਅੰਦਰ ਤੱਕ 6 ਮੀਟਰ ਚੌੜਾ ਫੁੱਟਓਵਰ ਬ੍ਰਿਜ ਬਣੇਗਾ। ਇਸ ਤੋਂ ਇਲਾਵਾ ਰੈਂਪ ਲਿਫਟ ਅਤੇ ਐਸਕੇਲੇਟਰ ਦੀ ਸਹੂਲਤ ਵੀ ਮਿਲੇਗੀ। ਇਸ ਸਮੇਂ ਸਟੇਸ਼ਨ ਦੀ ਮੌਜੂਦਾ ਬਿਲਡਿੰਗ 1,403 ਵਰਗ ਮੀਟਰ ’ਚ ਬਣੀ ਹੋਈ ਹੈ, ਜਿਸ ਨੂੰ ਹੁਣ ਵਧਾ ਕੇ 6,509 ਵਰਗ ਮੀਟਰ ਕੀਤਾ ਜਾ ਰਿਹਾ ਹੈ। ਸਟੇਸ਼ਨ ਕੰਪਲੈਕਸ ’ਚ 8000 ਵਰਗ ਮੀਟਰ ਏਰੀਆ ਛੱਤ ਨਾਲ ਕਵਰ ਕੀਤਾ ਜਾਵੇਗਾ। ਮੁਸਾਫਿਰਾਂ ਦੇ ਬੈਠਣ ਲਈ 1,436 ਵਰਗ ਮੀਟਰ ਏਰੀਆ ’ਚ ਕੁਰਸੀਆਂ ਲਾਈਆਂ ਜਾਣਗੀਆਂ। ਇਹ ਏਰੀਆ ਦੇਖਣ ’ਚ ਕਾਫੀ ਸੋਹਣਾ ਲੱਗੇਗਾ।

PunjabKesari

ਮੁਸਾਫਿਰਾਂ ਨੂੰ ਪਿਕ ਐਂਡ ਡ੍ਰਾਪ ਦੀ ਸਹੂਲਤ
ਇਸ ਤੋਂ ਇਲਾਵਾ ਕੈਂਟ ਸਟੇਸ਼ਨ ’ਤੇ ਸੈਕੰਡਰੀ ਗੇਟ ਵੀ ਬਣਾਇਆ ਜਾਏਗਾ। ਮੇਨ ਸਰਕੂਲੇਟਿੰਗ ਏਰੀਆ ਅਤੇ ਸੈਕਿੰਡ ਵਾਲੀ ਸਾਈਡ ’ਚ ਸੜਕ, ਸਰਫੇਸ ਅਤੇ ਪਾਰਕਿੰਗ ਲਈ 20,000 ਵਰਗ ਮੀਟਰ ਥਾਂ ਰੱਖੀ ਗਈ ਹੈ। ਇਸ ਦੇ ਨਾਲ ਹੀ ਮੁਸਾਫਿਰਾਂ ਨੂੰ ਦੂਰ ਗੱਡੀ ਖੜ੍ਹੀ ਕਰ ਕੇ ਸਾਮਾਨ ਚੁੱਕ ਕੇ ਸਟੇਸ਼ਨ ਤੱਕ ਆਉਣਾ-ਜਾਣਾ ਨਹੀਂ ਪਵੇਗਾ। ਉਨ੍ਹਾਂ ਨੂੰ ਐਂਟਰੀ ਗੇਟ ’ਤੇ ਪਿਕ ਐਂਡ ਡ੍ਰਾਪ ਦੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News