4 ਦਿਨਾਂ ਏਅਰ ਕੁਆਲਟੀ ਇੰਡੈਕਸ ''ਚ ਲੁਧਿਆਣਾ ਨੇ ਟੋਰਾਂਟੋ ਨੂੰ ਵੀ ਪਛਾੜਿਆ

04/07/2020 8:59:50 PM

ਲੁਧਿਆਣਾ, (ਜ. ਬ.)- ਕੋਰੋਨਾ ਵਾਇਰਸ ਦੀ ਮਹਾਮਾਰੀ 'ਚ ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ ਟੋਰਾਂਟੋ ਤੋਂ ਵੀ ਵਧੀਆ ਹੋ ਗਿਆ ਹੈ। ਪਿਛਲੇ 4 ਦਿਨਾਂ 'ਚ ਲੁਧਿਆਣਾ ਭਾਰਤ ਦਾ ਚੌਥਾ ਕਲੀਨਿਸਟ ਸਿਟੀ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜਿਥੇ ਟੋਰਾਂਟੋ ਦਾ ਏਅਰ ਕੁਆਲਿਟੀ ਇੰਡੈਕਸ-68 ਆਇਆ ਹੈ, ਉਥੇ ਲੁਧਿਆਣਾ ਦਾ ਅੱਜ 27 ਤੋਂ 35 ਦੇ 'ਚ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਈ. ਸੰਦੀਪ ਬਹਿਲ ਦੇ ਮੁਤਾਬਕ ਲੁਧਿਆਣਾ ਭਾਰਤ ਦੇ ਸਭ ਤੋਂ ਜ਼ਿਆਦਾ ਕਲੀਨਿਸਟ ਸੂਚੀ ਵਾਲੇ ਸ਼ਹਿਰਾਂ 'ਚ ਸ਼ਾਮਲ ਹੋ ਗਿਆ ਹੈ। ਇਸ ਦਾ ਮੁੱਖ ਕਾਰਣ ਵ੍ਹੀਕਲਾਂ ਦਾ ਨਾ ਚੱਲਣਾ ਅਤੇ ਇੰਡਸਟਰੀ ਦਾ ਬੰਦ ਹੋਣਾ ਹੈ। ਇਸ ਤੋਂ ਇਲਾਵਾ ਇੱਟ-ਭੱਠੇ ਵੀ ਪੂਰੀ ਤਰ੍ਹਾਂ ਬੰਦ ਹਨ। ਆਮ ਦਿਨਾਂ ਵਿਚ ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ-150 ਤੋਂ ਉੱਪਰ ਹੀ ਰਹਿੰਦਾ ਹੈ। ਬਾਰਸ਼ ਦਾ ਮੌਸਮ ਹੋਣ ਕਾਰਣ ਅੱਜ ਹਵਾ 'ਚ ਜਿੱਥੇ ਠੰਡਕ ਰਹੀ, ਉੱਥੇ ਲੋਕਾਂ ਨੇ ਸਾਹ ਲੈਣ 'ਚ ਰਾਹਤ ਮਹਿਸੂਸ ਕੀਤੀ। ਸਭ ਤੋਂ ਜ਼ਿਆਦਾ ਸਾਫ ਹਵਾ ਦਾ ਫਾਇਦਾ ਅਸਥਮਾ ਵਾਲੇ ਮਰੀਜ਼ਾਂ ਨੂੰ ਮਿਲਿਆ। ਜਦੋਂ ਅਜਿਹੇ ਮਰੀਜ਼ਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੁਦਰਤੀ ਸਾਫ ਹਵਾ ਕੀ ਹੁੰਦੀ ਹੈ, ਉਹ ਅੱਜ ਸਹੀ ਅਰਥਾਂ 'ਚ ਜਾਣ ਸਕੇ ਹਨ। ਇਕ ਮਰੀਜ਼ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਦਿਨ 'ਚ 2 ਤੋਂ ਤਿੰਨ ਵਾਰ ਪੰਪ ਰਾਹੀਂ ਮੂੰਹ 'ਚ ਆਕਸੀਜ਼ਨ ਲੈਂਦਾ ਹੈ ਪਰ 2 ਦਿਨਾਂ ਤੋਂ ਸਿਰਫ ਇਕ ਵਾਰ ਸਵੇਰ ਦੇ ਸਮੇਂ ਹੀ ਪੰਪ ਦੀ ਵਰਤੋਂ ਕਰ ਰਿਹਾ ਹੈ। ਮਤਲਬ ਸਾਫ ਹੈ ਕਿ ਪ੍ਰਦੂਸ਼ਿਤ ਵਾਤਾਵਰਣ ਕਾਰਣ ਹੀ ਭਾਰਤ 'ਚ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।


Bharat Thapa

Content Editor

Related News