ਲੁਧਿਆਣਾ 'ਚ ਸ਼ਰਾਬੀ ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਹਮਲਾ, ਗੱਡੀ ਦੇ ਸ਼ੀਸ਼ੇ ਤੋੜੇ

Wednesday, Aug 04, 2021 - 10:34 AM (IST)

ਲੁਧਿਆਣਾ 'ਚ ਸ਼ਰਾਬੀ ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਹਮਲਾ, ਗੱਡੀ ਦੇ ਸ਼ੀਸ਼ੇ ਤੋੜੇ

ਲੁਧਿਆਣਾ (ਨਰਿੰਦਰ ਮਹਿਦਰੂ): ਲੁਧਿਆਣਾ ਦੇ ਦੁਗਰੀ ਇਲਾਕੇ ’ਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਸ਼ਰੇਆਮ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਰੋਕਣ ਤੇ ਨੌਜਵਾਨਾਂ ਵਲੋਂ ਪੁਲਸ ’ਤੇ ਹਮਲਾ ਕੀਤਾ ਗਿਆ। ਨੌਜਵਾਨਾਂ ਵਲੋਂ ਪੁਲਸ ਵਾਲਿਆਂ ਨਾਲ ਹੱਥੋਪਾਈ ਕੀਤੀ ਗਈ ਅਤੇ ਪੁਲਸ ਦੀ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਅਤੇ ਤਸਵੀਰਾਂ ਨੂੰ ਕੈਦ ਕਰ ਲਿਆ ਗਿਆ। ਇਸ ਸਬੰਧੀ ਪੁਲਸ ਵਲੋਂ ਨੌਜਵਾਨਾਂ ’ਤੇ ਪਰਚਾ ਦਰਜ ਕਰਕੇ ਕੁੱਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  

ਇਹ ਵੀ ਪੜ੍ਹੋ :  ਗੁਰਨਾਮ ਚਢੂਨੀ ਵੱਲੋਂ ਮਿਸ਼ਨ ਪੰਜਾਬ ਦਾ ਆਗਾਜ਼, ਬਲਬੀਰ ਰਾਜੇਵਾਲ 'ਤੇ ਦਿੱਤਾ ਵੱਡਾ ਬਿਆਨ

PunjabKesari

ਇਸ ਸਬੰਧੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਦੁਗਰੀ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਕੁਝ ਨੌਜਵਾਨ ਸ਼ਰੇਆਮ ਦੁਗਰੀ ਫੇਜ਼ ਵੰਨ ਦੀ ਮਾਰਕੀਟ ’ਚ ਦਾਰੂ ਪੀ ਰਹੇ ਸਨ, ਜਿਨ੍ਹਾਂ ਨੂੰ ਜਦੋਂ ਪੁਲਸ ਵਾਲਿਆਂ ਵਲੋਂ ਰੋਕਿਆ ਗਿਆ ਤਾਂ ਉਹ ਪੁਲਸ ਨਾਲ ਵੀ ਭਿੜਨ ਲੱਗ ਪਏ। ਅਤੇ ਉਨ੍ਹਾਂ ਵਲੋਂ ਪੁਲਸ ਦੀ ਪੀ.ਸੀ.ਆਰ. ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News