ਲੁਧਿਆਣਾ ਦੇ ਅਕਾਲੀ ਨੇਤਾਵਾਂ ਨੇ ਬਾਦਲ ਪਰਿਵਾਰ ਨਾਲ ਜਤਾਈ ਹਮਦਰਦੀ

Friday, May 15, 2020 - 04:54 PM (IST)

ਲੁਧਿਆਣਾ ਦੇ ਅਕਾਲੀ ਨੇਤਾਵਾਂ ਨੇ ਬਾਦਲ ਪਰਿਵਾਰ ਨਾਲ ਜਤਾਈ ਹਮਦਰਦੀ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦੀ ਹੋਈ ਮੌਤ 'ਤੇ ਲੁਧਿਆਣਾ ਦੇ ਅਕਾਲੀ ਨੇਤਾਵਾਂ ਨੇ ਬਾਦਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਦੀ ਅਗਵਾਈ 'ਚ ਹੋਈ ਸ਼ੋਕ ਮੀਟਿੰਗ 'ਚ ਗੁਰਦਾਸ ਸਿੰਘ ਬਾਦਲ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਤੇ ਹਮਦਰਦੀ ਦਾ ਇਜ਼ਹਾਰ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਲਾਇਲਪੁਰੀ, ਤੇਜਰਿੰਦ ਸਿੰਘ ਡੰਗ, ਗੁਰਪ੍ਰੀਤ ਸਿੰਘ ਮਸੋਣ ਆਦਿ ਆਗੂ ਸ਼ਾਮਲ ਸਨ।ਇਸੇ ਦੌਰਾਨ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਣਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਮਨਪ੍ਰੀਤ ਸਿੰਘ ਇਯਾਲੀ ਨੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਹਾਕਮ ਸਿੰਘ ਗਿਆਸਪੁਰਾ ਸਾਬਕਾ ਮੇਅਰ, ਹਰਭਜਨ ਸਿੰਘ ਡੰਗ, ਸੰਤਾ ਸਿੰਘ ਊਮੈਦਪੁਰੀ, ਬੀਬੀ ਰਜਿੰਦਰ ਕੌਰ ਬੁਲਾਰਾ ਸਾਬਕਾ ਐੱਮ.ਪੀ., ਨਿਰਮਲ ਸਿੰਘ ਐੱਸ.ਐੱਸ., ਸਤੀਸ਼ ਮਲਹੋਤਰਾ, ਡਾ. ਅਸ਼ਵਨੀ ਪਾਸੀ, ਬਲਵਿੰਦਰ ਸਿੰਘ ਸੰਧੂ, ਜਸਪਾਲ ਸਿੰਘ ਗਿਆਸਪੁਰਾ, ਮਨਜੀਤ ਸਿੰਘ ਢਿੱਲੋਂ, ਹਰਮਿੰਦਰ ਗਿਆਸਪੁਰਾ, ਸਰਬਜੀਤ ਸਿਘੰ ਗਰਚਾ, ਬੀਬੀ ਸੁਰਿੰਦਰ ਕੌਰ ਦਿਆਲ, ਕਸ਼ਮੀਰ ਕੌਰ ਸੰਧੂ , ਬੀਬੀ ਕਿਰਨ ਦੀਪ ਕੌਰ ਕਾਦੀਆਂ, ਹਰਨੇਕ ਸਿੰਘ ਲਾਦੀਆਂ, ਤਨਵੀਰ ਸਿੰਘ ਧਾਲੀਵਾਲ, ਤਰਲੋਚਨ ਸਿੰਘ ਸਫਰੀ, ਤਰਸੇਮ ਸਿੰਘ ਭਿੰਡਰ, ਭੁਪਿੰਦਰ ਸਿੰਘ ਭਿੰਦਾ, ਅਸ਼ੋਕ ਬੇਦੀ ਆਦਿ ਆਗੂ ਸ਼ਾਮਲ ਸਨ।


author

Babita

Content Editor

Related News