ਲੁਧਿਆਣਾ ''ਚ 30 ਕਿੱਲੋ ਸੋਨੇ ਦੀ ਲੁੱਟ ਸਬੰਧੀ ਵੱਡਾ ਖੁਲਾਸਾ, ਗੈਂਗਸਟਰ ਚੰਦੂ ਨੇ ਰਚੀ ਸੀ ਸਾਜਿਸ਼

Wednesday, May 20, 2020 - 03:28 PM (IST)

ਲੁਧਿਆਣਾ ''ਚ 30 ਕਿੱਲੋ ਸੋਨੇ ਦੀ ਲੁੱਟ ਸਬੰਧੀ ਵੱਡਾ ਖੁਲਾਸਾ, ਗੈਂਗਸਟਰ ਚੰਦੂ ਨੇ ਰਚੀ ਸੀ ਸਾਜਿਸ਼

ਲੁਧਿਆਣਾ (ਰਿਸ਼ੀ) : ਬੀਤੀ 17 ਫਰਵਰੀ ਨੂੰ ਗਿੱਲ ਰੋਡ ’ਤੇ ਗੋਲਡ ਲੋਨ ਦੇਣ ਵਾਲੀ ਕੰਪਨੀ ਆਈ. ਆਈ. ਐੱਫ. ਐੱਲ. ਤੋਂ ਦਿਨ-ਦਿਹਾੜੇ 12 ਕਰੋੜ ਦੀ ਕੀਮਤ ਦਾ 30 ਕਿੱਲੋ ਸੋਨਾ ਲੁੱਟ ਲਿਆ ਗਿਆ ਸੀ। ਇਸ ਮਾਮਲੇ 'ਚ ਓਕੂ ਫਿਰੋਜ਼ਪੁਰ ਦੇ ਗੈਂਗਸਟਰ ਚੰਦਨ ਉਰਫ ਚੰਦ ਨੂੰ ਨਾਭਾ ਜੇਲ ਤੋਂ 5 ਦਿਨ ਦੇ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਓਕੂ ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਗੈਂਗਸਟਰ ਅਜੇ ਪਾਲ ਦੇ ਭਰਾ ਜੈਪਾਲ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਚੰਦੂ ਵੱਲੋਂ ਪੂਰਾ ਪਲਾਨ ਤਿਆਰ ਕੀਤਾ ਗਿਆ ਸੀ। ਜਦ ਉਨ੍ਹਾਂ ਦੀ ਟੀਮ ਵੱਲੋਂ ਜਾਂਚ ਵਧਾਈ ਗਈ ਤਾਂ ਪਤਾ ਲੱਗਾ ਕਿ ਚੰਦੂ ਨਾਭਾ ਜੇਲ 'ਚ ਫੋਨ ਇਸਤੇਮਾਲ ਕਰ ਰਿਹਾ ਹੈ।

ਉਸ ਵੱਲੋਂ ਫੋਨ ਦੇ ਜ਼ਰੀਏ ਸਾਰੀ ਸਾਜ਼ਿਸ਼ ਰਚੀ ਗਈ ਸੀ ਅਤੇ ਪਲ-ਪਲ ’ਤੇ ਸਾਰਿਆਂ ਨੂੰ ਫੋਨ ’ਤੇ ਗੱਲ ਕਹਿ ਰਿਹਾ ਸੀ। ਚੰਦੂ ਜੈਪਾਲ ਦਾ ਜੇਲ 'ਚ ਬਣਿਆ ਇਕ ਦੋਸਤ ਹੈ। ਫਿਲਹਾਲ ਓਕੂ ਵੱਲੋਂ ਨਾਭਾ ਜੇਲ ਤੋਂ ਚੰਦਨ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ ਅਤੇ ਲੁਧਿਆਣਾ ਕੋਰਟ 'ਚ ਪੇਸ਼ ਕਰ ਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਦੇ ਖਿਲਾਫ 25 ਤੋਂ ਜ਼ਿਆਦਾ ਮਾਮਲੇ ਦਰਜ ਹਨ। ਆਈ. ਜੀ. ਕੁੰਵਰ ਵਿਜੇ ਪ੍ਰਤਾਪ ਅਨੁਸਾਰ ਅਜੇਪਾਲ ਨੂੰ ਵੀ ਜਲਦ ਦਬੋਚ ਲਿਆ ਜਾਵੇਗਾ।


author

Babita

Content Editor

Related News