ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 212 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 14 ਦੀ ਮੌਤ
Thursday, Sep 24, 2020 - 12:21 AM (IST)
ਲੁਧਿਆਣਾ, (ਸਹਿਗਲ)- ਮਹਾਨਗਰ ਵਿਚ ਪਿਛਲੇ 4 ਦਿਨਾਂ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਅੱਜ 10 ਪੁਲਸ ਮੁਲਾਜ਼ਮਾਂ, 7 ਹੈਲਥ ਕੇਅਰ ਵਰਕਰਾਂ ਸਮੇਤ 212 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 14 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਮੁਤਾਬਕ 212 ਮਰੀਜ਼ਾਂ ਵਿਚ 28 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜਦੋਂਕਿ ਜਿਨ੍ਹਾਂ 14 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 11 ਜ਼ਿਲੇ ਨਾਲ ਸਬੰਧਤ ਹਨ ਅਤੇ 3 ਦੂਜੇ ਜ਼ਿਲਿਆਂ ਆਦਿ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਭਰਤੀ ਹੋਏ ਸਨ। ਮਹਾਨਗਰ ਵਿਚ ਹੁਣ ਤੱਕ 16738 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 688 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1980 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਅਤੇ ਉਨ੍ਹਾਂ ਵਿਚੋਂ 209 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਮੁਤਾਬਕ ਹੁਣ ਤੱਕ 14,583 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਹੁਣ 1509 ਐਕਟਿਵ ਮਰੀਜ਼ ਹਨ।
ਸਿਵਲ ਹਸਪਤਾਲ ’ਚ ਮੈਡੀਕਲ ਸਪੈਸ਼ਲਿਸਟਾਂ ਦੀ ਕਮੀ
ਸਿਵਲ ਹਸਪਤਾਲ ਵਿਚ ਮੈਡੀਕਲ ਸਪੈਸ਼ਲਿਸਟਾਂ ਤੇ ਅਨੈਸਥੀਸੀਆ ਮਾਹਿਰਾਂ ਦੀ ਕਮੀ ਪਾਈ ਜਾ ਰਹੀ ਹੈ। ਹਾਲ ਹੀ ਵਿਚ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਨੇ ਸਿਵਲ ਸਰਜਨ ਨੂੰ 3 ਅਨੈਸਥੀਸੀਆ ਮਾਹਿਰ ਅਤੇ 3 ਮੈਡੀਸਨ ਮਾਹਿਰਾਂ ਦੀ ਤਾਇਨਾਤੀ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਸਿਵਲ ਹਸਪਤਾਲ ਵਿਚ 28 ਬਿਸਤਰਿਆਂ ਦਾ ਆਈ. ਸੀ. ਯੁੂ. ਲੈਵਲ-3 ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਮਾਹਿਰਾਂ ਦੀ ਕਮੀ ਪਾਈ ਜਾ ਰਹੀ ਹੈ।
5199 ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਵੱਲੋਂ ਅੱਜ 5199 ਸੈਂਪਲ ਜਾਂਚ ਲਈ ਭੇਜੇ ਹਨ। ਸੈਂਪਲਾਂ ’ਚੋਂ 1836 ਦੀ ਰਿਪੋਰਟ ਅਜੇ ਪੈਂਡਿੰਗ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 2,42,619 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ।
204 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਰੈਵੇਨਿਊ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 204 ਵਿਅਕਤੀਆਂ ਨੂੰ ਆਈਸੋਲੇਸ਼ਨ ’ਚ ਭੇਜਿਆ ਹੈ। ਮੌਜੂਦਾ ਵਿਚ 4149 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਸਲੇਮ ਟਾਬਰੀ 80 ਸਾਲਾ ਮਹਿਲਾ ਡੀ. ਐੱਮ. ਸੀ.
ਸੈਂਟ੍ਰਲ ਜੇਲ 36 ਸਾਲਾ ਪੁਰਸ਼ ਸਿਵਲ ਹਸਪਤਾਲ
ਰਿਸ਼ੀ ਨਗਰ 81 ਸਾਲਾ ਪੁਰਸ਼ ਡੀ. ਐੱਮ. ਸੀ.
ਬੀ. ਆਰ. ਐੱਸ. ਨਗਰ 80 ਸਾਲਾ ਮਹਿਲਾ ਡੀ. ਐੱਮ. ਸੀ.
ਪੰਜਾਬ ਮਾਤਾ ਨਗਰ 71 ਸਾਲਾ ਮਹਿਲਾ ਡੀ. ਐੱਮ. ਸੀ.
ਦੁੱਗਰੀ 64 ਸਾਲਾ ਮਹਿਲਾ ਡੀ. ਐੱਮ. ਸੀ.
ਧਾਂਦਰਾ ਰੋਡ 40 ਸਾਲਾ ਪੁਰਸ਼ ਡੀ. ਐੱਮ. ਸੀ.
ਗੁਰੂ ਨਾਨਕ ਪੁਰਾ 67 ਸਾਲਾ ਮਹਿਲਾ ਮਾਹਲ ਹਸਪਤਾਲ
ਦੁਰਗਾਪੁਰੀ 64 ਸਾਲਾ ਪੁਰਸ਼ ਸੀ. ਐੱਮ. ਸੀ.
ਪਿੰਡ ਬਹਾਦਰਕੇ 43 ਸਾਲਾ ਮਹਿਲਾ ਸੀ. ਐੱਮ. ਸੀ.
ਗੁਰੂ ਹਰਗੋਬਿੰਦ ਨਗਰ 50 ਸਾਲਾ ਪੁਰਸ਼ ਰਾਜਿੰਦਰਾ ਪਟਿਆਲਾ