ਬੀ. ਐੱਸ. ਸੀ. ਬਾਇਓ ਇਨਫਾਰਮੈਟਿਕਸ ਆਨਰਸ ਦਾ ਨਤੀਜਾ

Thursday, Apr 11, 2019 - 04:38 AM (IST)

ਬੀ. ਐੱਸ. ਸੀ. ਬਾਇਓ ਇਨਫਾਰਮੈਟਿਕਸ ਆਨਰਸ ਦਾ ਨਤੀਜਾ
ਲੁਧਿਆਣਾ (ਵਿੱਕੀ)-ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਲੋਂ ਦਸੰਬਰ ’ਚ ਆਯੋਜਿਤ ਸਮੈਸਟਰ ਪ੍ਰੀਖਿਆਵਾਂ ’ਚ ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦਾ ਬੀ. ਐੱਸ. ਸੀ. (ਬਾਇਓ ਇਨਫਰਮੈਟਿਕਸ ਆਨਰਸ) ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਹੋਣਹਾਰ ਵਿਦਿਆਰਥਣ ਦੀਕਸ਼ਾ ਮੀਲੂ ਨੇ 80.6 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ’ਚੋਂ 5ਵਾਂ ਤੇ ਕਾਲਜ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਥੇ ਰਸ਼ਨਪ੍ਰੀਤ ਕੌਰ ਨੇ 79 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ’ਚੋਂ 7ਵਾਂ ਤੇ ਕਾਲਜ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਿਲਪੀ ਕੁਮਾਰੀ ਨੇ 74.6 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਪੰਜਾਬ ਯੂਨੀਵਰਸਿਟੀ ’ਚੋਂ 9ਵਾਂ ਤੇ ਕਾਲਜ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪਿੰ੍ਰ. ਡਾ. ਚਰਨਜੀਤ ਮਾਹਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਦੇ ਲਈ ਵਧਾਈ ਦਿੱਤੀ।

Related News