ਡਾ. ਅੰਬੇਡਕਰ ਜਯੰਤੀ ’ਤੇ ਭਾਵਾਧਸ ਕੱਢੇਗੀ ਵਿਸ਼ਾਲ ਮੋਟਰਸਾਈਕਲ ਰੈਲੀ

Thursday, Apr 11, 2019 - 04:37 AM (IST)

ਡਾ. ਅੰਬੇਡਕਰ ਜਯੰਤੀ ’ਤੇ ਭਾਵਾਧਸ ਕੱਢੇਗੀ ਵਿਸ਼ਾਲ ਮੋਟਰਸਾਈਕਲ ਰੈਲੀ
ਲੁਧਿਆਣਾ (ਰਿੰਕੂ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 129ਵੇਂ ਜਨਮ ਦਿਵਸ ਨੂੰ ਲੈ ਕੇ ਭਾਰਤੀ ਵਾਲਮੀਕਿ ਸੇਵਾ ਦਲ ਭਾਵਾਧਸ ਵਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਵਾਧਸ ਦੇ ਮੁੱਖ ਸੰਚਾਲਕ ਸੁਰਿੰਦਰ ਕਲਿਆਣ ਨੇ ਦੱਸਿਆ ਕਿ ਅੰਬੇਡਕਰ ਜਯੰਤੀ ’ਤੇ 14 ਅਪ੍ਰੈਲ ਨੂੰ ਇਕ ਵਿਸ਼ਾਲ ਮੋਟਰਸਾਈਕਲ ਰੈਲੀ ਦੁੱਗਰੀ ਰੋਡ ਤੋਂ ਕੱਢੀ ਜਾਵੇਗੀ, ਜਿਸ ਵਿਚ ਸਮਾਜਿਕ ਅਤੇ ਸਿਆਸੀ ਨੁਮਾਇੰਦਿਆਂ ਤੋਂ ਇਲਾਵਾ ਕਈ ਪਤਵੰਤੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਸ ਮੌਕੇ ਐੱਮ. ਪੀ. ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਭਾਰਤ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੇ ਤਲਵਾਰ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਖਾਸ ਤੌਰ ’ਤੇ ਪੁੱਜ ਕੇ ਰੈਲੀ ਨੂੰ ਰਵਾਨਾ ਕਰਨਗੇ। ਇਸ ਸਮੇਂ ਭਾਵਾਧਸ ਦੇ ਜ਼ਿਲਾ ਪ੍ਰਧਾਨ ਰਾਕੇਸ਼ ਭਗਤ, ਵੀਰ ਜਸਬੀਰ ਜੋਨੀ, ਅਜੀਤ ਟਾਂਕ, ਧਰਮਬੀਰ ਪੁਹਾਲ, ਸੰਜੂ ਪੁਹਾਲ, ਗਗਨ ਬਿਡਲਾਨ, ਵਿਨੋਦ ਭੁੰਬਕ, ਬਲਬੀਰ ਮਹਿਰਾ, ਆਜ਼ਾਦ ਘਾਰੂ, ਕਾਲਾ ਜਵੱਦੀ ਤੇ ਸੰਨੀ ਕਲਿਆਣ ਮੌਜੂਦ ਰਹੇ।

Related News