ਸਤਲੁਜ ਦਰਿਆ ’ਤੇ ਛਾਪੇਮਾਰੀ ਕਰ ਕੇ ਪੁਲਸ ਨੇ 36 ਹਜ਼ਾਰ ਲਿਟਰ ਲਾਹਣ ਤੇ 8 ਡਰੱਮ ਸ਼ਰਾਬ ਦੇ ਬਰਾਮਦ ਕਰ ਕੇ ਕੀਤੇ ਨਸ਼ਟ

Monday, Mar 25, 2019 - 04:18 AM (IST)

ਸਤਲੁਜ ਦਰਿਆ ’ਤੇ ਛਾਪੇਮਾਰੀ ਕਰ ਕੇ ਪੁਲਸ ਨੇ 36 ਹਜ਼ਾਰ ਲਿਟਰ ਲਾਹਣ ਤੇ 8 ਡਰੱਮ ਸ਼ਰਾਬ ਦੇ ਬਰਾਮਦ ਕਰ ਕੇ ਕੀਤੇ ਨਸ਼ਟ
ਲੁਧਿਆਣਾ (ਭਾਖਡ਼ੀ)-ਪੁਲਸ ਨੇ ਸਤਲੁਜ ਦਰਿਆ ’ਤੇ ਛਾਪੇਮਾਰੀ ਕਰ ਕੇ ਉਥੇ ਸ਼ਰਾਬ ਕੱਢਣ ਲਈ ਚੱਲ ਰਹੀ ਨਾਜਾਇਜ਼ ਭੱਠੀ ਫਡ਼ ਕੇ 36 ਹਜ਼ਾਰ ਲਿਟਰ ਲਾਹਣ ਸ਼ਰਾਬ ਅਤੇ 8 ਡਰੱਮ ਕੈਮੀਕਲ ਨਾਲ ਤਿਆਰ ਕੀਤੀ ਜਾਣ ਵਾਲੀ ਜ਼ਹਿਰੀਲੀ ਸ਼ਰਾਬ ਦੇ ਫਡ਼ ਕੇ ਨਸ਼ਟ ਕਰਵਾਏ। ਅੱਜ ਡੀ. ਐੱਸ. ਪੀ. ਫਿਲੌਰ ਦਵਿੰਦਰ ਅੱਤਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ’ਤੇ ਕੈਮੀਕਲ ਨਾਲ ਤਿਆਰ ਕਰ ਕੇ ਜ਼ਹਿਰੀਲੀ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਨ ਵਾਲੇ ਸਮੱਗਲਰ ਪ੍ਰੀਤਮ ਸਿੰਘ ਪੁੱਤਰ ਸ਼ਾਮ ਸਿੰਘ, ਚਮਨ ਪੁੱਤਰ ਜਗਤਾਰ ਸਿੰਘ, ਬਿੱਟੂ ਪੁੱਤਰ ਪੂਰਨ, ਸ਼ਿੰਦਾ ਪੁੱਤਰ ਲਾਲ ਸਿੰਘ, ਹਰਜਿੰਦਰ ਸਿੰਘ ਪੁੱਤਰ ਜੀਤ ਸਿੰਘ, ਬਲਜਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ, ਮਲਕੀਤ ਸਿੰਘ ਪੁੱਤਰ ਫੁੰਮਣ ਸਿੰਘ ਰਾਤ ਨੂੰ ਦਰਿਆ ’ਤੇ ਡੇਰਾ ਜਮਾ ਕੇ ਵੱਡੀ ਮਾਤਰਾ ਵਿਚ ਜ਼ਹਿਰੀਲੀ ਸ਼ਰਾਬ ਬਣਾ ਰਹੇ ਸਨ। ਉਨ੍ਹਾਂ ਪਹਿਲਾਂ ਵੀ ਜੋ ਸ਼ਰਾਬ ਤਿਆਰ ਕੀਤੀ ਸੀ, ਉਹ ਦਰਿਆ ਦੇ ਅੰਦਰ ਟੋਏ ਪੁੱਟ ਕੇ ਉਸ ਵਿਚ ਲੁਕਾ ਦਿੱਤੀ, ਜਿਸ ’ਤੇ ਉਨ੍ਹਾਂ ਨੇ ਬਿਲਗਾ ਥਾਣਾ ਪੁਲਸ ਦੀ ਇਕ ਟੀਮ ਤਿਆਰ ਕਰ ਕੇ ਰਾਤ ਨੂੰ ਦਰਿਆ ’ਤੇ ਸਰਚ ਕਰਨ ਦੇ ਹੁਕਮ ਜਾਰੀ ਕੀਤੇ। ਪੁਲਸ ਦੇ ਆਉਣ ਦੀ ਭਿਣਕ ਪੈਂਦੇ ਹੀ ਉਕਤ ਸਮੱਗਲਰ ਚੱਲਦੀਆਂ ਭੱਠੀਆਂ ਛੱਡ ਕੇ ਉਥੋਂ ਭੱਜ ਖਡ਼੍ਹੇ ਹੋਏ ਪੁਲਸ ਨੇ ਮੌਕੇ ’ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਦਵਿੰਦਰ ਪੰਨੂ ਨੂੰ ਬੁਲਾ ਕੇ ਕੇਵਲ ਸਿੰਘ ਥਾਣਾ ਇੰਚਾਰਜ ਨੇ ਜਦ ਦਰਿਆ ਦੇ ਅੰਦਰ ਖੁਦਾਈ ਸ਼ੁਰੂ ਕਰਵਾਈ ਤਾਂ ਉਸ ਦੇ ਹੇਠਾਂ ਤੋਂ ਪਲਾਸਟਿਕ ਦੀਆਂ ਤਰਪਾਲਾਂ ’ਚ ਛੁਪਾ ਕੇ ਰੱਖੀ 36 ਹਜ਼ਾਰ ਲਿਟਰ ਲਾਹਣ ਅਤੇ ਕੈਮੀਕਲ ਨਾਲ ਤਿਆਰ ਸ਼ਰਾਬ ਦੇ 8 ਡਰੱਮ ਫਡ਼ ਕੇ ਪੁਲਸ ਮੌਕੇ ’ਤੇ ਨਸ਼ਟ ਕਰ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਹੋ ਚੁੱਕੀ ਹੈ, ਜਿਸ ਕਿਸੇ ਵਿਅਕਤੀ ਨੇ ਸਸਤੀ ਸ਼ਰਾਬ ਖਰੀਦ ਕੇ ਆਪਣੇ ਕੋਲ ਸਟੋਕ ਜਮ੍ਹਾ ਕੀਤਾ ਤਾਂ ਪੁਲਸ ਉਸ ਦਾ ਵੀ ਪਤਾ ਲਾ ਕੇ ਉਨ੍ਹਾਂ ਲੋਕਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕਰੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਵਲੋਂ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Related News