ਬਲੈਰੋ ਗੱਡੀ ਛੱਡ ਕੇ ਭੱਜਿਆ ਸਮੱਗਲਰ, 124 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
Monday, Mar 25, 2019 - 04:17 AM (IST)
ਲੁਧਿਆਣਾ (ਰਿਸ਼ੀ)-ਐਤਵਾਰ ਨੂੰ ਪ੍ਰਤਾਪ ਚੌਕ ਨੇਡ਼ੇ ਪੁਲਸ ਦੀ ਨਾਕਾਬੰਦੀ ਦੇਖ ਕੇ ਸਮੱਗਲਰ ਬਲੈਰੋ ਗੱਡੀ ਛੱਡ ਕੇ ਫਰਾਰ ਹੋ ਗਿਆ। ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਗੱਡੀ ’ਚੋਂ 124 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਐੱਸ. ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਦੋਸ਼ੀ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰ ਕੇ ਸ਼ਰਾਬ ਲਿਆ ਰਿਹਾ ਹੈ। ਸ਼ਰਾਬ ਦੀ ਵਰਤੋਂ ਚੋਣਾਂ ’ਚ ਕੀਤਾ ਜਾ ਸਕਦੀ ਹੈ, ਜਿਸ ਕਾਰਨ ਪੁਲਸ ਨੇ ਨਾਕਾਬੰਦੀ ਕੀਤੀ। ਪੁਲਸ ਪਾਰਟੀ ਦੇਖ ਸਮੱਗਲਰ ਨੇ ਗੱਡੀ ਰਾਮ ਨਗਰ ਵੱਲ ਭਜਾ ਲਈ ਅਤੇ ਪੁਲਸ ਨੂੰ ਪਿੱਛਾ ਕਰਦਾ ਦੇਖ ਮੌਕੇ ’ਤੇ ਬਲੈਰੋ ਗੱਡੀ ਛੱਡ ਫਰਾਰ ਹੋ ਗਿਆ। ਪੁਲਸ ਦੇ ਅਨੁਸਾਰ ਇਲਾਕੇ ’ਚ ਲੱਗੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਨੰਬਰ ਪਲੇਟ ਤੋਂ ਗੱਡੀ ਦੇ ਮਾਲਕ ਦਾ ਪਤਾ ਕਰਨ ਦੇ ਨਾਲ ਕੈਮਰਿਆਂ ਦੀ ਫੁਟੇਜ ਜ਼ਰੀਏ ਸਮੱਗਲਰ ਦੀ ਪਛਾਣ ਕੀਤੀ ਜਾਵੇਗੀ।
