ਫਰਜ਼ੀ ਦਸਤਾਵੇਜ਼ ਦੇ ਕੇ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਫ਼ਰਮਾਂ ਖ਼ਿਲਾਫ਼ ਪਰਚਾ ਦਰਜ

Tuesday, Jun 09, 2026 - 03:52 PM (IST)

ਫਰਜ਼ੀ ਦਸਤਾਵੇਜ਼ ਦੇ ਕੇ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਫ਼ਰਮਾਂ ਖ਼ਿਲਾਫ਼ ਪਰਚਾ ਦਰਜ

ਲੁਧਿਆਣਾ (ਗੌਤਮ): ਜੀ. ਐੱਸ. ਟੀ. ਵਿਭਾਗ ਨੂੰ ਫਰਜ਼ੀ ਦਸਤਾਵੇਜ਼ ਦੇ ਕੇ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਫ਼ਰਮਾਂ ਨੂੰ ਵਿਭਾਗ ਦੇ ਅਫ਼ਸਰਾਂ ਨੇ ਜਾਂਚ ਦੌਰਾਨ ਬੇਨਕਾਮ ਕਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਅਫ਼ਸਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲੇ ਦਰਜ ਕੀਤੇ ਹਨ। 

ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਇਸ ਸਬੰਧੀ 2 ਮਾਮਲੇ ਦਰਜ ਕੀਤੇ ਹਨ। ਪੁਲਸ ਨੇ ਜੀ. ਐੱਸ. ਟੀ. ਵਿਭਾਗ ਦੇ ਵਾਰਡ ਨੰਬਰ 2 ਦੇ ਐੱਸ. ਟੀ. ਓ. ਦੇ ਅਧਿਕਾਰੀ ਦੀ ਸ਼ਿਕਾਇਤ 'ਤੇ ਪ੍ਰਭਾਤ ਨਗਰ ਢੋਲੇਵਾਲ ਵਿਚ ਸਥਿਤ ਪਾਲ ਇੰਟਰਪ੍ਰਾਇਜ਼ੇਜ ਤੇ ਵਾਹਿਗੁਰੂ ਇੰਡਸਟ੍ਰੀਜ਼ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਫ਼ਸਰ ਨੇ ਦੱਸਿਆ ਕਿ ਉਕਤ ਫ਼ਰਮਾਂ ਨੇ ਵਿਭਾਗ ਤੋਂ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਬਾਅਦ ਵਿਚ ਜਦੋਂ ਫਿਜ਼ੀਕਲ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਕਤ ਫ਼ਰਮਾਂ ਦੇ ਪ੍ਰਬੰਧਕਾਂ ਵੱਲੋਂ ਵਿਭਾਗ ਨੂੰ ਫਰਜ਼ੀ ਦਸਤਾਵੇਜ਼ ਦੇ ਕੇ ਰਜਿਸਟ੍ਰੇਸ਼ਨ ਕਰਵਾਈ ਗੀ ਸੀ ਤੇ ਹੋਰ ਦਸਤਾਵੇਜ਼ ਵੀ ਫਰਜ਼ੀ ਨਿਕਲੇ। 

ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਵਿਭਾਗ ਦੇ ਵਾਰਡ ਨੰਬਰ 9 ਦੇ ਐੱਸ. ਟੀ. ਓ. ਦੀ ਸ਼ਿਕਾਇਤ 'ਤੇ ਐੱਮ.ਕੇ. ਟ੍ਰੇਡਰਜ਼ ਦੇ ਅਭਿਸ਼ੇਕ ਕੁਮਾਰ ਮਿਸ਼ਰਾ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਅਫ਼ਸਰ ਮੁਤਾਬਕ ਉਕਤ ਫ਼ਰਮ ਦੇ ਪ੍ਰਬੰਧਕ ਵੱਲੋਂ ਵੀ ਵਿਭਾਗ ਦੇ ਨਾਲ ਧੋਖਾਧੜੀ ਕਰਦਿਆਂ ਫਰਜ਼ੀ ਦਸਤਾਵੇਜ਼ ਦੇ ਕੇ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਉਕਤ ਫ਼ਰਮਾਂ ਕਾਫ਼ੀ ਸਮੇਂ ਤਕ ਬਾਜ਼ਾਰ ਵਿਚ ਕੰਮ ਕਰ ਰਹੀਆਂ ਸਨ, ਪਰ ਅਫ਼ਸਰਾਂ ਵੱਲੋਂ ਸਮੇਂ ਸਿਰ ਇਨ੍ਹਾਂ ਕੰਪਨੀਆਂ ਦੇ ਕਾਗਜ਼ਾਂ ਦੀ ਜਾਂਚ ਨਹੀਂ ਕੀਤੀ ਗਈ। 


author

Anmol Tagra

Content Editor

Related News