ਕੈਲਾਸ਼ ਨਗਰ ’ਚ ਹਾਈਟੈਂਸ਼ਨ ਤਾਰਾਂ ਨੂੰ ਲੱਗੀ ਅੱਗ

Monday, Mar 25, 2019 - 04:16 AM (IST)

ਕੈਲਾਸ਼ ਨਗਰ ’ਚ ਹਾਈਟੈਂਸ਼ਨ ਤਾਰਾਂ ਨੂੰ ਲੱਗੀ ਅੱਗ
ਲੁਧਿਆਣਾ (ਸਲੂਜਾ)-ਕੈਲਾਸ਼ ਨਗਰ ’ਚ ਗਲੀ ਨੰ. 5 ਵਿਚ ਅੱਜ ਹਾਈਟੈਂਸ਼ਨ ਤਾਰਾਂ ਨੂੰ ਅੱਗ ਲੱਗਣ ਨਾਲ ਰਾਹਗੀਰ ਤਾਂ ਵਾਲ-ਵਾਲ ਬਚ ਗਏ ਪਰ ਇਕ ਕਬੂਤਰ ਅੱਗ ਦੀ ਲਪੇਟ ’ਚ ਆ ਗਿਆ। ਦੁਕਾਨਦਾਰਾਂ ਨੇ ਪਾਵਰਕਾਮ ਖਿਲਾਫ ਰੋਸ ਜਤਾਉਂਦੇ ਹੋਏ ਦੱਸਿਆ ਕਿ ਅੱਗ ਦੇ ਚੰੜਿਆੜੇ ਸਡ਼ਕ ’ਤੇ ਆ ਡਿੱਗੇ। ਅੱਜ ਐਤਵਾਰ ਹੋਣ ਕਾਰਨ ਜ਼ਿਆਦਾਤਰ ਦੁਕਾਨਾਂ ਬੰਦ ਸਨ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਅੱਗ ਦੀ ਲਪੇਟ ’ਚ ਆਉਣ ਕਾਰਨ ਕਬੂਤਰ ਝੁਲਸ ਕੇ ਮਰ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਕੋਈ ਦਿਨ ਹੁਣ ਇਸ ਤਰ੍ਹਾਂ ਦਾ ਬਤੀਤ ਨਹੀਂ ਹੁੰਦਾ, ਜਦ ਉਥੇ ਬਿਜਲੀ ਦੀਆਂ ਤਾਰਾਂ ਦੀ ਵਜ੍ਹਾ ਨਾਲ ਕੋਈ ਨਾ ਕੋਈ ਘਟਨਾ ਨਾ ਵਾਪਰੀ ਹੋਵੇ। ਬਿਜਲੀ ਵਿਭਾਗ ਨੇ ਅੱਖਾਂ ਬੰਦ ਕਰ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਤੇ ਇਲਾਕਾ ਨਿਵਾਸੀ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪ ਕੇ ਮੰਗ ਕਰ ਚੁੱਕੇ ਹਨ ਕਿ ਪਾਵਰ ਸਪਲਾਈ ਸਿਸਟਮ ਨੂੰ ਦਰੁਸਤ ਕੀਤਾ ਜਾਵੇ। ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਫਿਰ ਅੰਦੋਲਨ ਦੇ ਰਸਤੇ ’ਤੇ ਮਜਬੂਰਨ ਚੱਲਣਾ ਪਵੇਗਾ।

Related News