ਨੌਜਵਾਨ ਵਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

Sunday, Jul 05, 2020 - 04:45 PM (IST)

ਨੌਜਵਾਨ ਵਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

ਲੁਧਿਆਣਾ (ਜ.ਬ) : ਮਹਾਨਗਰ 'ਚ 5 ਸਾਲ ਦੀ ਇਕ ਮਾਸੂਮ ਬੱਚੀ ਦੇ ਨਾਲ ਉਸਦੇ ਗੁਆਂਢ 'ਚ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋ ਸਕਿਆ। ਸਦਰ ਪੁਲਸ ਨੇ ਦੋਸ਼ੀ ਸੋਨੂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਖਿਲਾਫ ਬੱਚੀ ਦੇ ਪਿਤਾ ਦੇ ਬਿਆਨ 'ਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆਂ ਨੇ ਬੁੱਢੀ ਜਨਾਨੀ ਨੂੰ ਵੀ ਨਹੀਂ ਬਖਸ਼ਿਆ, ਕੀਤਾ ਸਮੂਹਿਕ ਜਬਰ-ਜਨਾਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਅਸਿਸਟੈਂਟ ਸਬ ਇੰਸ. ਸਤੀਸ਼ ਕੁਮਾਰ ਨੇ ਦੱਸਿਆ ਕਿ ਘਟਨਾ 4 ਦਿਨ ਪਹਿਲਾਂ ਦੀ ਹੈ। ਜਦ ਧਾਂਦਰਾ ਰੋਡ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਦਾ ਰਹਿਣ ਵਾਲਾ ਸੋਨੂ ਬੁੱਧਵਾਰ ਸ਼ਾਮ ਨੂੰ ਬੱਚੀ ਨੂੰ ਬਹਿਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ। ਬੱਚੀ ਉਸ ਸਮੇਂ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਬੱਚੀ ਨੂੰ ਆਪਣੇ ਕਮਰੇ ਵਿਚ ਲੈ ਜਾ ਕੇ ਦੋਸ਼ੀ ਨੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਰੌਲਾ ਪਾਉਣ ਲੱਗੀ। ਇਸ ਮੌਕੇ 'ਤੇ ਮੌਜੂਦ ਇਕ ਲੜਕੇ ਨੇ ਵੀ ਰੌਲਾ ਪਾ ਦਿੱਤਾ, ਜਿਸ ਤੋਂ ਨੇੜੇ ਦੇ ਲੋਕ ਇਕੱਠੇ ਹੋ ਗਏ। ਪੀੜਤਾ ਦੇ ਰਿਸ਼ਤੇਦਾਰ ਵੀ ਮੌਕੇ 'ਤੇ ਪੁੱਜ ਗਏ ਪਰ ਇਸ ਦੌਰਾਨ ਮੌਕਾ ਮਿਲਣ 'ਤੇ ਦੋਸ਼ੀ ਭੱਜਣ 'ਚ ਕਾਮਯਾਬ ਹੋ ਗਿਆ। ਜਿਸਨੂੰ ਬਾਅਦ ਵਿਚ ਕਾਬੂ ਕਰ ਲਿਆ ਗਿਆ। ਸਤੀਸ਼ ਨੇ ਦੱਸਿਆ ਕਿ ਸੋਨੂ ਕੁਵਾਰਾ ਹੈ ਜੋ ਕਿ ਇਕ ਦੁਕਾਨ 'ਤੇ ਕੰਮ ਕਰਦਾ ਹੈ। ਦੋਸ਼ੀ ਨੇ  ਪੁੱਛਗਿੱਛ ਦੌਰਾਨ ਆਪਣਾ ਦੋਸ਼ ਵੀ ਮੰਨ ਲਿਆ। 

ਇਹ ਵੀ ਪੜ੍ਹੋਂ : ਸੁਨਹਿਰੀ ਭਵਿੱਖ ਲਈ ਕੈਨੇਡਾ ਗਈ ਪੰਜਾਬਣ ਦੀ ਸ਼ੱਕੀ ਹਾਲਾਤ 'ਚ ਮੌਤ


author

Baljeet Kaur

Content Editor

Related News