ਗ੍ਰਿਫਤਾਰੀ ਤੋਂ ਬੇਖੌਫ ਬਟਾਲਾ ''ਚ ਅੱਜ ਗਰਜਣਗੇ ਬੈਂਸ (ਵੀਡੀਓ)

Friday, Sep 20, 2019 - 11:22 AM (IST)

ਲੁਧਿਆਣਾ/ਬਟਾਲਾ : ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਟਾਲਾ ਮਾਮਲੇ 'ਚ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਾਣਕਾਰੀ ਮੁਤਾਬਕ ਬੈਂਸ ਅੱਜ ਬਟਾਲਾ ਦੇ ਗਾਂਧੀ ਚੌਕ 'ਚ ਪ੍ਰਦਰਸ਼ਨ ਕਰਨਗੇ।

ਦੱਸ ਦੇਈਏ ਕਿ ਬੈਂਸ ਵਲੋਂ ਗੁਰਦਾਸਪੁਰ ਦੇ ਡੀ.ਸੀ. ਨਾਲ ਬਦਸਲੂਕੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਬੈਂਸ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ ਤੇ ਪੁਲਸ ਵਲੋਂ ਕਿਸੇ ਵੇਲੇ ਵੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।


author

Baljeet Kaur

Content Editor

Related News