ਇਸ ਬੰਦੇ ਨੇ ਸੰਭਾਲਿਆ ਪੰਜਾਬੀ ਵਿਰਾਸਤ ਦਾ ਅਨਮੋਲ ਖਜ਼ਾਨਾਂ (ਤਸਵੀਰਾਂ)

Wednesday, Nov 06, 2019 - 05:49 PM (IST)

ਇਸ ਬੰਦੇ ਨੇ ਸੰਭਾਲਿਆ ਪੰਜਾਬੀ ਵਿਰਾਸਤ ਦਾ ਅਨਮੋਲ ਖਜ਼ਾਨਾਂ (ਤਸਵੀਰਾਂ)

ਲੁਧਿਆਣਾ (ਨਰਿੰਦਰ) : ਸਾਡੀ ਨੌਜਵਾਨ ਪੀੜ੍ਹੀ ਭਾਵੇਂ ਸਾਡੇ ਪੁਰਾਣੇ ਲੋਕ ਸਾਜ਼ਾਂ, ਕਿਤਾਬਾਂ, ਕਿੱਸਿਆਂ ਨੂੰ ਭੁੱਲਦੀ ਜਾ ਰਹੀ ਹੈ ਪਰ ਅੱਜ ਵੀ ਕੁਝ ਲੋਕ ਨੇ ਜੋ ਸੱਭਿਆਚਾਰ ਅਤੇ ਵਿਰਸੇ ਨੂੰ ਸਾਂਭੀ ਬੈਠੇ ਹਨ। ਅਜਿਹਾ ਹੀ ਇਕ ਵਿਅਕਤੀ ਲੁਧਿਆਣਾ ਦੇ ਗਿਆਸਪੁਰਾ ਦਾ ਰਹਿਣ ਵਾਲਾ ਜੁਗਰਾਜ ਸਿੰਘ ਹੈ, ਜਿਸ ਨੇ ਆਪਣੇ ਘਰ 'ਚ ਵਿਰਸੇ ਦਾ ਅਨਮੋਲ ਖਜ਼ਾਨਾਂ ਸੰਭਾਲਿਆ ਹੋਇਆ ਹੈ।

PunjabKesariਜੁਗਰਾਜ ਸਿੰਘ ਜੋ ਖੁਦ ਪੀ.ਆਰ.ਟੀ.ਸੀ. ਦੇ 'ਚ ਬਤੌਰ ਮੁਲਾਜ਼ਮ ਹੈ ਪਰ ਸੱਭਿਆਚਾਰ ਨਾਲ ਉਸ ਦਾ ਪਿਆਰ ਉਸ ਦੇ ਕਮਰੇ 'ਚ ਦਾਖਲ ਹੁੰਦਿਆਂ ਹੀ ਝਲਕ ਜਾਂਦਾ ਹੈ। ਪੰਜਾਬੀ ਵਿਰਾਸਤ ਦਾ ਅਨਮੋਲ ਖਜ਼ਾਨਾਂ ਉਸ ਨੇ ਆਪਣੇ ਕਮਰੇ 'ਚ ਸੰਭਾਲਿਆ ਹੋਇਆ ਹੈ।

PunjabKesariਇਸ ਕਮਰੇ 'ਚ ਪੁਰਾਣੀਆਂ ਤੂੰਬੀਆਂ, ਢੋਲ, ਬੁੱਗਚੂ, ਡੱਫਲੀ ਪੰਜਾਬੀ ਅਤੇ ਉਰਦੂ ਦੀ ਕੁਰਾਨ ਸ਼ਰੀਫ ਪੁਰਾਣੀਆਂ ਕਿਤਾਬਾਂ, ਕਿੱਸੇ ਕਾਵਿ ਤਸਵੀਰਾਂ ਮੌਜੂਦ ਹਨ। ਇਸ ਤੋਂ ਇਲਾਵਾ ਪੁਰਾਣੀ ਕਰੰਸੀ, ਪੁਰਾਣੇ ਲੋਕ ਸਾਜ਼, ਪੁਰਾਣੀਆਂ ਕਿਤਾਬਾਂ ਅਤੇ ਪੰਜਾਬੀ ਕਿੱਸੇ ਕਾਰਾਂ ਦੀਆਂ ਕਿਤਾਬਾਂ ਦਾ ਭੰਡਾਰ ਹੈ।
PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਰਾਜ ਨੇ ਦੱਸਿਆ ਕਿ ਇਹ ਸਾਮਾਨ ਉਸ ਨੇ ਬੜੀ ਹੀ ਮੁਸ਼ਕਲ ਦੇ ਨਾਲ ਇਕੱਤਰ ਕੀਤਾ ਹੈ। ਵੱਖ-ਵੱਖ ਥਾਵਾਂ 'ਤੇ ਜਾ ਕੇ ਉਸ ਨੂੰ ਇਹ ਸਾਮਾਨ ਹਾਸਲ ਹੋਇਆ ਅਤੇ ਕੁਝ ਉਸ ਨੂੰ ਵੱਖ-ਵੱਖ ਬਾਬਿਆਂ ਵਲੋਂ ਤੋਹਫੇ ਵਜੋਂ ਵੀ ਦਿੱਤਾ ਗਿਆ।
PunjabKesariਇਸ ਸਬੰਧੀ ਜਦੋਂ ਜੁਗਰਾਜ ਪਾਲ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਪੁਰਾਣੀਆਂ ਚੀਜ਼ਾਂ ਇਕੱਤਰ ਕਰਨ ਦਾ ਸ਼ੌਕ ਸੀ ਅਤੇ ਉਨ੍ਹਾਂ ਵਲੋਂ ਵੀ ਜੁਗਰਾਜ ਨੂੰ ਪੂਰਾ ਸਹਿਯੋਗ ਰਹਿੰਦਾ ਸੀ।

PunjabKesari


author

Baljeet Kaur

Content Editor

Related News