ਲੁਧਿਆਣਾ ''ਚ ਕੋਰੋਨਾ ਦੇ 13 ਨਵੇਂ ਮਰੀਜ਼ ਆਏ ਸਾਹਮਣੇ

Tuesday, May 05, 2020 - 01:36 AM (IST)

ਲੁਧਿਆਣਾ ''ਚ ਕੋਰੋਨਾ ਦੇ 13 ਨਵੇਂ ਮਰੀਜ਼ ਆਏ ਸਾਹਮਣੇ

ਲੁਧਿਆਣਾ,(ਸਹਿਗਲ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਪ੍ਰਕੋਪ ਦੇ ਚੱਲਦੇ ਅੱਜ 13 ਨਵੇਂ ਮਰੀਜ਼ ਸਾਹਮਣੇ ਆਏ ਹਨ। ਦੇਰ ਰਾਤ 10 ਵਜੇ ਦੇ ਕਰੀਬ ਆਈ ਰਿਪਰੋਟ ਦਾ ਹਵਾਲਾ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਕੁੱਲ 503 ਰਿਪੋਰਟਾਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ, ਜਿਨ੍ਹਾਂ 'ਚ 391 ਸੈਂਪਲ ਪਟਿਆਲਾ ਭੇਜੇ ਗਏ ਸਨ ਜਦਕਿ 112 ਸੈਂਪਲ ਸਥਾਨਕ ਦਯਾਨੰਦ ਹਸਪਤਾਲ 'ਚ ਭੇਜੇ ਗਏ ਸਨ। ਇਨ੍ਹਾਂ ਸੈਂਪਲਾਂ 'ਚੋਂ 486 ਸੈਂਪਲ ਨੈਗਟਿਵ ਆਏ ਹਨ, 4 ਸੈਂਪਲ ਰਿਜੇਕਟ ਹੋ ਗਏ ਹਨ ਅਤੇ 13 ਮਰੀਜ਼ਾਂ ਦੇ ਸੈਂਪਲ ਪਾਜ਼ੇਟਿਵ ਆਏ ਹਨ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ 'ਚ ਜ਼ਿਆਦਾਤਰ ਮਰੀਜ਼ ਬਾਹਰ ਤੋਂ ਆਏ ਹੋਏ ਤੀਰਥਯਾਤਰੀ ਹਨ। ਉਨ੍ਹਾਂ ਦੱਸਿਆ ਕਿ ਸੈਂਪਲ ਦੀ ਰਿਪੋਰਟ ਤਾਂ ਕਾਫੀ ਪਹਿਲਾਂ ਵਿਭਾਗ ਨੂੰ ਪ੍ਰਾਪਤ ਹੋ ਗਈ ਸੀ ਪਰ ਇਸ ਨੂੰ ਸਰਵਜਨਕ ਦੇਰ ਨਾਲ ਕੀਤਾ ਗਿਆ ਹੈ।

ਜਮਾ-ਘਟਾਓ ਦੇ ਫੇਰ 'ਚ ਫਸਿਆ ਜ਼ਿਲਾ ਪ੍ਰਸ਼ਾਸਨ
ਜ਼ਿਲਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੇ ਜਮਾ-ਘਟਾਓ ਦੇ ਫੇਰ 'ਚ ਅਜਿਹਾ ਫਸਿਆ ਹੈ ਕਿ ਅਜੇ ਤਕ ਉਹ ਸਹੀ ਆਂਕੜਾ ਪੇਸ਼ ਨਹੀਂ ਕਰ ਪਾਇਆ। ਸਿਹਤ ਅਧਿਕਾਰੀਆਂ ਦੀ ਮੰਨੀਏ ਤਾਂ ਕੁੱਲ ਮਰੀਜ਼ਾਂ ਦੀ ਸੂਚੀ 'ਚੋਂ ਜਿੰਨੇ ਮਰੀਜ਼ ਠੀਕ ਹੋ ਗਏ ਜਾਂ ਦੂਜੇ ਜ਼ਿਲ੍ਹਿਆਂ ਤੋਂ ਆਏ, ਜਿਨ੍ਹਾਂ ਦੀ ਮੌਤ ਹੋ ਗਈ। ਉਹ ਕੁਲ ਮਰੀਜ਼ਾਂ ਦੀ ਗਿਣਤੀ 'ਚੋਂ ਘੱਟ ਕਰ ਦਿੱਤੇ ਜਾਂਦੇ ਹਨ, ਜਦਕਿ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਆਏ ਹਨ ਅਤੇ ਠੀਕ ਹੋ ਕੇ ਵਾਪਸ ਚਲੇ ਗਏ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਦੂਜੇ ਜ਼ਿਲ੍ਹਿਆਂ 'ਚ ਹੋ ਗਈ ਤਾਂ ਉਨ੍ਹਾਂ ਮਰੀਜ਼ਾਂ ਨੂੰ ਸਥਾਨਕ ਮਰੀਜ਼ਾਂ ਦੀ ਗਿਣਤੀ 'ਚੋਂ ਘੱਟ ਕੀਤਾ ਜਾ ਸਕਦਾ ਹੈ ਪਰ ਜੋ ਮਰੀਜ਼ ਠੀਕ ਹੋ ਗਏ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਉਨ੍ਹਾਂ 'ਚੋਂ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਇਸ ਨਾਲ ਗਲਤ ਸਥਿਤੀ ਪੈਦਾ ਹੁੰਦੀ ਹੈ ਜੋ ਰੋਜ਼ ਹੋ ਰਹੀ ਹੈ ਕੁੱਲ ਮਰੀਜ਼ਾਂ ਦੀ ਗਿਣਤੀ ਕਿ ਸਮਾਨ ਰਹਿਣੀ ਚਾਹੀਦੀ ਹੈ।

 


author

Deepak Kumar

Content Editor

Related News