ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

Monday, Jan 04, 2021 - 09:29 AM (IST)

ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਲੁਧਿਆਣਾ (ਰਾਮ): ਪੁਲਸ ਥਾਣਿਆਂ ’ਚ ਲੋਕਾਂ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਜ਼ਿਲ੍ਹਾ ਪੁਲਸ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੂੰਡੀਆਂ ਕਲਾਂ ’ਚ ਕੁੱਟ-ਮਾਰ ਦੀ ਸ਼ਿਕਾਰ ਇਕ ਜਨਾਨੀ ਨਾਲ ਚੌਕੀ ਦੇ ਹੌਲਦਾਰ ਵਲੋਂ ਕਥਿਤ ਰੇਪ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਖਾਕੀ ਦੇ ਦਾਮਨ ’ਤੇ ਗੰਭੀਰ ਦੋਸ਼ਾਂ ਦੇ ਛਿੱਟੇ ਪਏ ਹਨ, ਜਿਸ ਕਾਰਨ ਪੰਜਾਬ ਦੀ ਪੁਲਸ ਦੀ ਅਕਸ ਮੁੜ ਦਾਗਦਾਰ ਹੋਇਆ ਹੈ । ਇਹ ਮਾਮਲਾ ਮੀਡੀਆ ’ਚ ਉਛਲਣ ਤੋਂ ਬਾਅਦ ਜ਼ਿਲਾ ਪੁਲਸ ਸਵਾਲਾਂ ’ਚ ਘਿਰ ਗਈ ਹੈ ।

ਇਸ ਪੂਰੇ ਮਾਮਲੇ ’ਚ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਕਾਮਰੇਡ ਵਿਨੋਦ ਤਿਵਾੜੀ ਨੇ ਅੱਗੇ ਆ ਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਸ ਦੀ ਕਾਰਜ਼ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ । ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਜਨਾਨੀ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ । ਬੀਤੀ 5 ਦਸੰਬਰ ਨੂੰ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਕਰਮਜੀਤ ਸਿੰਘ ਕਰਮੂ ਨਾਂ ਦਾ ਵਿਅਕਤੀ ਕਰੀਬ 8 ਵਜੇ ਉਸ ਦੇ ਘਰ ਆਇਆ । ਜਿਸ ਦੇ ਪਿੱਛੇ ਹੀ ਉਸ ਦੀ ਪਤਨੀ, ਮੁੰਡਾ ਅਤੇ ਮੁਹੱਲੇ ਦੀਆਂ ਕੁਝ ਜਨਾਨੀਆਂ ਅਤੇ ਹੋਰ ਲੋਕ ਵੀ ਆ ਗਏ, ਜਿਨ੍ਹਾਂ ਨੇ ਬਿਨਾਂ ਵਜ੍ਹਾ ਹੀ ਉਸ ਨੂੰ ਕਥਿਤ ਤੌਰ ’ਤੇ ਧਮਕਾਉਂਦੇ ਹੋਏ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ । ਪੀੜਤਾ ਕਿਸੇ ਤਰ੍ਹਾਂ ਭੱਜ ਕੇ ਬਚੀ ਪਰ ਜਦੋਂ ਉਹ ਵਾਪਸ ਦੂਸਰੀ ਰਾਤ ਨੂੰ 9 ਵਜੇ ਆਪਣਾ ਸਾਮਾਨ ਲੈਣ ਲਈ ਗਈ ਤਾਂ ਕਰਮੂ ਦੀ ਪਤਨੀ, ਲੜਕੇ ਅਤੇ ਕੁਝ ਜਨਾਨੀਆਂ ਨੇ ਪੀੜਤਾ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਦੇ ਹੋਏ ਉਸ ਦੇ ਕੱਪੜੇ ਪਾੜਦੇ ਹੋਏ ਵੀਡਿਓ ਬਣਾ ਲਈ । ਇਸ ਦੇ ਬਾਅਦ ਚੌਕੀ ਮੂੰਡੀਆਂ ਕਲਾਂ ਤੋਂ 2 ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ, ਜੋ ਕਰਮੂ ਅਤੇ ਪੀੜਤਾ ਨੂੰ ਦੇਰ ਰਾਤ ਕਰੀਬ 11 ਵਜੇ ਹਿਰਾਸਤ ’ਚ ਲੈ ਕੇ ਚੌਕੀ ਲੈ ਗਏ ਪਰ ਪੁਲਸ ਟੀਮ ਨਾਲ ਕੋਈ ਵੀ ਬੀਬੀ ਪੁਲਸ ਮੁਲਾਜ਼ਮ ਨਹÄ ਸੀ, ਜਿਸ ਕਾਰਨ ਪੀੜਤਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪੂਰੀ ਰਾਤ ਚੌਕੀ ’ਚ ਰੱਖਿਆ ਗਿਆ ।

ਹੌਲਦਾਰ ਨੇ ਮਿਟਾਈ ਹਵਸ
ਪ੍ਰੈੱਸ ਕਾਨਫ਼ਰੰਸ ਦੌਰਾਨ ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਬਿਨਾਂ ਵਜ੍ਹਾ ਹੀ ਉਸ ਦੀ ਕੁੱਟ-ਮਾਰ ਕਰਦੇ ਹੋਏ ਕੱਪੜੇ ਪਾੜੇ ਗਏ ਅਤੇ ਵੀਡਿਓ ਬਣਾਈ ਗਈ । ਫਿਰ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਹੀ ਚੌਕੀ ’ਚ ਬੰਦ ਕਰ ਦਿੱਤਾ । ਸਭ ਤੋਂ ਵੱਡੀ ਹੈਵਾਨੀਅਤ ਤਾਂ ਉਸ ਸਮੇਂ ਹੋਈ ਜਦੋਂ ਚੌਕੀ ’ਚ ਇਕ ਵੀ ਮਹਿਲਾ ਮੁਲਾਜ਼ਮ ਨਾ ਹੋਣ ਦਾ ਫ਼ਾਇਦਾ ਚੁੱਕ ਕੇ ਹੌਲਦਾਰ ਨੇ ਸਵੇਰੇ 4 ਵਜੇ ਤੱਕ ਪੀੜਤਾ ਨਾਲ ਕਥਿਤ ਜ਼ਬਰਦਸਤੀ ਕੀਤੀ ।

ਜ਼ਬਰਦਸਤੀ ਸਮਝੌਤਾ ਕਰਵਾਇਆ
ਪੀੜਤਾ ਨੇ ਦੋਸ਼ ਲਾਇਆ ਕਿ ਹੌਲਦਾਰ ਦੀ ਇਸ ਕਾਲੀ ਕਰਤੂਤ ਨੂੰ ਲੈ ਕੇ ਉਸ ਨੇ ਪੁਲਸ ਕਮਿਸ਼ਨਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਇਸ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਸ ਨੇ 16 ਦਸੰਬਰ ਨੂੰ ਕਥਿਤ ਜ਼ਬਰਦਸਤੀ ਪੀੜਤਾ ਤੋਂ ਨੋਟਰੀ ਪਬਲਿਕ ਦਾ ਅਟੈਸਟਡ ਐਫੀਡੇਵਿਟ ਲੈ ਲਿਆ । ਜਿਸ ’ਚ ਉਸ ਵਲੋਂ ਆਪਣੀ ਸ਼ਿਕਾਇਤ ਵਾਪਸ ਲੈਣ ਅਤੇ ਮੈਡੀਕਲ ਨਾ ਕਰਵਾਉਣ ਸਬੰਧੀ ਲਿਖਿਆ ਹੋਇਆ ਸੀ । ਪੀੜਤਾ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਉਸ ਦਾ ਮੈਡੀਕਲ ਤੱਕ ਨਹੀਂ ਹੋਣ ਦਿੱਤਾ ਗਿਆ ।

ਪੁਲਸ ਦੀ ਕਾਰਜ਼ਪ੍ਰਣਾਲੀ ਸਵਾਲਾਂ ’ਚ
ਕਾ. ਵਿਨੋਦ ਤਿਵਾੜੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਥਾਣਾ ਜਮਾਲਪੁਰ ਦੀ ਪੁਲਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਪਣੀ ਕਾਲੀ ਕਰਤੂਤ ਨੂੰ ਛੁਪਾਉਣ ਲਈ ਪੁਲਸ ਮੁਲਾਜ਼ਮਾਂ ਨੇ ਪੀੜਤਾ ਦੀ ਕੁੱਟ-ਮਾਰ ਕਰਨ ਵਾਲੀ ਧਿਰ ਨਾਲ ਸਮਝੌਤਾ ਕਰਵਾ ਦਿੱਤਾ । ਜਿਸ ’ਚ ਪੁਲਸ ਨੇ ਪੀੜਤਾ ਨੂੰ 12 ਹਜ਼ਾਰ ਰੁਪਏ ਦਿਵਾਉਣ ਦੀ ਗੱਲ ਵੀ ਦਰਜ ਕਰ ਦਿੱਤੀ । ਜਦਕਿ ਉੱਡ ਰਹੀਆਂ ਅਫ਼ਵਾਹਾਂ ’ਚ ਇਹ ਵੀ ਸੁਣਨ ’ਚ ਆਇਆ ਹੈ ਕਿ ਪੀੜਤਾ ਉੱਪਰ ਪੁਲਸ ਮੁਲਾਜ਼ਮ ਤੋਂ 50 ਹਜ਼ਾਰ ਲੈਣ ਦੀਆਂ ਗੱਲਾਂ ਵੀ ਕਹੀਆ ਜਾ ਰਹੀਆਂ ਹਨ । ਕਾ. ਤਿਵਾੜੀ ਨੇ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ਪੀੜਤਾ ਨੂੰ 50 ਹਜ਼ਾਰ ਦੇਣਾ ਮੰਨਿਆ ਹੈ ਤਾਂ ਇਕ ਤਰੀਕੇ ਉਸ ਨੇ ਆਪਣੀ ਕਰਤੂਤ ਦੀ ਪੁਸ਼ਟੀ ਖੁਦ ਹੀ ਕੀਤੀ ਹੈ ।

ਪੀੜਤਾ ਦੀ ਅਸ਼ਲੀਲ ਆਡੀਓ ਦਾ ਵੀ ਦਾਅਵਾ
ਇਸ ਪੂਰੇ ਮਾਮਲੇ ’ਚ ਪੀੜਤਾ ਦੇ ਚਰਿੱਤਰ ਨੂੰ ਗਲਤ ਦੱਸਦੇ ਹੋਏ ਇਕ ਆਡੀਓ ਸੁਣਾਈ ਗਈ, ਜਿਸ ’ਚ ਪੀੜਤਾ ਹੌਲਦਾਰ ਨਾਲ ਫੋਨ ਕਾਲ ਉੱਪਰ ਅਸ਼ਲੀਲ ਗੱਲਾਂ ਕਰ ਰਹੀ ਹੈ ਪਰ ਹੌਲਦਾਰ ਨੇਕ ਇਨਸਾਨ ਬਣਦੇ ਹੋਏ ਅਜਿਹੀਆਂ ਗੱਲਾਂ ਤੋਂ ਮਨ੍ਹਾ ਕਰ ਰਿਹਾ ਹੈ । ਇਸ ਮਾਮਲੇ ਉੱਪਰ ਪੀੜਤਾ ਨੇ ਦੋਸ਼ ਲਾਇਆ ਕਿ ਇਹ ਅਸ਼ਲੀਲ ਗੱਲਾਂ ਉਸ ਕੋਲੋਂ ਜ਼ਬਰਦਸਤੀ ਬੁਲਵਾਈਆਂ ਗਈਆਂ, ਜਿਸ ਫੋਨ ਤੋਂ ਇਹ ਫੋਨ ਕਾਲ ਕੀਤੀ ਗਈ, ਉਹ ਵੀ ਪੀੜਤਾ ਦਾ ਨਹÄ ਸੀ ।

ਕੀ ਕਿਹਾ ਏ. ਡੀ. ਸੀ. ਪੀ.-4 ਨੇ
ਇਸ ਸਬੰਧੀ ਏ. ਡੀ. ਸੀ. ਪੀ.-4 ਰੁਪਿੰਦਰ ਕੌਰ ਸਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਦਾ ਹੈ, ਜਿਸ ਦੀ ਜਾਂਚ ਏ. ਸੀ. ਪੀ. ਇੰਡਸਟ੍ਰੀਅਲ ਏਰੀਆ-ਏ ਸਿਮਰਨਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ । ਜਦੋਂ ਏ. ਸੀ. ਪੀ. ਸਿਮਰਨਜੀਤ ਸਿੰਘ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਕਾਲ ਕੀਤੀ ਗਈ ਤਾਂ ਉਨ੍ਹਾਂ ਨੇ ਵਾਰ-ਵਾਰ ਫੋਨ ਕਰਨ ’ਤੇ ਵੀ ਫੋਨ ਰਿਸੀਵ ਨਹÄ ਕੀਤਾ ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News