ਪ੍ਰੇਮੀ ਦੀ ਘਿਨੌਣੀ ਕਰਤੂਤ, 14 ਸਾਲਾ ਪ੍ਰੇਮਿਕਾ ਨਾਲ ਪਹਿਲਾਂ ਖੁਦ ਮਿਟਾਈ ਹਵਸ ਫਿਰ ਦੋਸਤਾਂ ਅੱਗੇ ਪਰੋਸਿਆ
Thursday, Jun 18, 2020 - 09:47 AM (IST)
ਲੁਧਿਆਣਾ (ਜ.ਬ.) : ਤਾਲਾਬੰਦੀ ਦੀ ਸਖ਼ਤੀ ਦੇ ਬਾਵਜੂਦ ਮਹਾਨਗਰ ਵਿਚ 14 ਸਾਲਾ ਨਾਬਾਲਿਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਲੜਕੀ ਦਾ ਬੁਆਏ ਫਰੈਂਡ ਹੀ ਹੈ, ਜੋ ਉਸ ਨੂੰ ਘੁਮਾਉਣ ਦੇ ਬਹਾਨੇ ਸ਼ਾਮ ਨੂੰ ਇਕ ਪਾਰਕ 'ਚ ਲੈ ਗਿਆ। ਜਿੱਥੇ ਉਸ ਨੇ ਇਕ ਦੋਸਤ ਨਾਲ ਮਿਲ ਕੇ ਉਸ ਨਾਲ ਗੈਂਗਰੇਪ ਕੀਤਾ। ਟਿੱਬਾ ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਲੜਕੀ ਟਿੱਬਾ ਰੋਡ ਇਲਾਕੇ ਦੀ ਰਹਿਣ ਵਾਲੀ ਹੈ। 10 ਜੂਨ ਦੀ ਸ਼ਾਮ ਨੂੰ ਲਗਭਗ 8.30 ਵਜੇ ਬੁਆਏ ਫਰੈਂਡ ਵਿੱਕੀ ਉਸ ਨੂੰ ਘੁਮਾਉਣ ਦੇ ਬਹਾਨੇ ਮੋਟਰਸਾਈਕਲ 'ਤੇ ਸੈਕਟਰ-32 ਦੇ ਇਕ ਪਾਰਕ ਵਿਚ ਲੈ ਗਿਆ। ਉਥੇ ਪੁੱਜ ਕੇ ਵਿੱਕੀ ਨੇ ਆਪਣੇ ਦੋਸਤ ਨੂੰ ਫੋਨ ਕਰ ਕੇ ਬੁਲਾਇਆ ਅਤੇ ਲੜਕੀ ਨਾਲ ਗੈਂਗਰੇਪ ਕੀਤਾ। ਇਸ ਕਰਤੂਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿੱਕੀ ਨੇ ਲੜਕੀ ਨੂੰ ਧਮਕਾਇਆ ਕਿ ਜੇਕਰ ਕਿਸੇ ਨੂੰ ਕੁੱਝ ਦੱਸਿਆ ਤਾਂ ਅੰਜ਼ਾਮ ਬੁਰਾ ਹੋਵੇਗਾ। ਇਸ ਤੋਂ ਬਾਅਦ ਉਹ ਲੜਕੀ ਨੂੰ ਉਸ ਦੀ ਇਕ ਸਹੇਲੀ ਦੇ ਘਰ ਛੱਡ ਕੇ ਚਲਾ ਗਿਆ। ਬਾਅਦ ਵਿਚ ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਜੋ ਉਸ ਨੂੰ ਪੁਲਸ ਕੋਲ ਲੈ ਕੇ ਗਈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਖਿਲਾਫ ਗੈਂਗਰੇਪ ਅਤੇ ਪੋਕਸੋ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋਂ : ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਹੀਦ ਮਨਦੀਪ, ਅੱਜ ਜੱਦੀ ਪਿੰਡ ਪੁੱਜੇਗੀ ਮ੍ਰਿਤਕ ਦੇਹ
ਪਹਿਲਾਂ ਬੁਆਏ ਫਰੈਂਡ ਤੇ ਫਿਰ ਉਸ ਦੇ ਦੋਸਤ ਨੇ ਕੀਤਾ ਰੇਪ
ਲੜਕੀ ਨੇ ਦੱਸਿਆ ਕਿ ਪਾਰਕ 'ਚ ਜਦ ਪੁੱਜੇ ਤਾਂ ਸੁੰਨਸਾਨ ਸੀ। ਦੋਸ਼ੀ ਪਹਿਲਾਂ ਇਧਰ-ਉਧਰ ਦੀਆਂ ਗੱਲਾਂ ਕਰਦਾ ਰਿਹਾ ਫਿਰ ਉਸ ਨੇ ਫੋਨ ਕਰ ਕੇ ਆਪਣੇ ਦੋਸਤ ਨੂੰ ਬੁਲਾ ਲਿਆ। ਇਸ ਤੋਂ ਪਹਿਲਾਂ ਉਹ ਸਮਝ ਪਾਉਂਦੀ ਆਉਂਦੇ ਹੀ ਉਸ ਦੇ ਦੋਸਤ ਨੇ ਦਬੋਚ ਲਿਆ ਅਤੇ ਜ਼ਮੀਨ 'ਤੇ ਪਟਕ ਦਿੱਤਾ। ਖੁਦ ਨੂੰ ਛੁਡਾਉਣ ਦਾ ਯਤਨ ਕੀਤਾ ਪਰ ਅਸਫਲ ਰਹੀ। ਜਿਸ 'ਤੇ ਪਹਿਲਾਂ ਉਸ ਦੇ ਬੁਆਏ ਫਰੈਂਡ ਨੇ ਜ਼ਬਰਨ ਗਲਤ ਕੰਮ ਕੀਤਾ ਅਤੇ ਫਿਰ ਉਸ ਦੇ ਦੋਸਤ ਨੇ। ਰੌਲਾ ਪਾਉਣ 'ਤੇ ਦੋਸ਼ੀਆਂ ਨੇ ਮੂੰਹ 'ਤੇ ਹੱਥ ਰੱਖ ਦਬਾਈ ਰੱਖਿਆ।
ਇਹ ਵੀ ਪੜ੍ਹੋਂ : ਸ੍ਰੀ ਹਰਿਮੰਦਰ ਸਾਹਿਬ 'ਚ ਨੇੜੇ-ਤੇੜੇ ਦੇ ਸ਼ਹਿਰਾਂ ਤੋਂ ਹੀ ਦਰਸ਼ਨਾਂ ਲਈ ਆ ਰਹੀਆਂ ਹਨ ਸੰਗਤਾਂ
ਲੜਕੀ ਨੂੰ ਲੱਭਦੀ ਉਸ ਦੀ ਮਾਤਾ ਵਿੱਕੀ ਦੇ ਘਰ ਪੁੱਜੀ
ਘਟਨਾ ਵਾਲੀ ਸ਼ਾਮ ਨੂੰ ਜਦ ਲੜਕੀ ਦੇਰ ਰਾਤ ਤੱਕ ਘਰ ਨਾ ਪੁੱਜੀ ਤਾਂ ਉਸ ਦੀ ਮਾਤਾ ਲੱਭਦੀ ਹੋਈ ਵਿੱਕੀ ਦੇ ਘਰ ਪੁੱਜੀ। ਜਿੱਥੋਂ ਪਤਾ ਲੱਗਾ ਕੇ ਵਿੱਕੀ ਬੇਟੀ ਨੂੰ ਕਿਧਰੇ ਲੈ ਕੇ ਚਲਾ ਗਿਆ। ਪਤਾ ਲੱਗਣ 'ਤੇ ਵਿੱਕੀ ਲੜਕੀ ਨੂੰ ਨਾਲ ਲੈ ਕੇ ਉਸ ਦੇ ਘਰ ਚਲਾ ਗਿਆ। ਦੋਸ਼ੀਆਂ ਦੀ ਦਹਿਸ਼ਤ ਅਤੇ ਸਮਾਜ 'ਚ ਬਦਨਾਮੀ ਦੇ ਡਰੋਂ ਸਹਿਮੀ ਹੋਈ ਸੀ ਅਤੇ ਮੂੰਹ ਨਹੀਂ ਖੋਲ੍ਹਿਆ ਪਰ 3 ਦਿਨ ਬਾਅਦ ਉਸ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ। ਕਰਫਿਊ ਲਾਕਡਾਊਨ ਦੌਰਾਨ ਲੜਕੀ ਦੇ ਘਰ ਵਿੱਕੀ ਰਾਸ਼ਨ ਦੇਣ ਆਉਂਦਾ ਸੀ। ਇਸ ਦੌਰਾਨ ਉਸ ਦੀ ਜਾਣ-ਪਛਾਣ ਹੋ ਗਈ ਅਤੇ ਮੋਬਾਇਲ ਨੰਬਰ ਲੈ ਲਿਆ। ਜਿਸ 'ਤੇ ਗੱਲਬਾਤ ਹੋਣ ਲੱਗੀ ਅਤੇ ਲੜਕੀ ਨੂੰ ਗੱਲਾਂ ਵਿਚ ਫਸਾ ਲਿਆ। ਇਸ ਤੋਂ ਪਹਿਲਾਂ ਵੀ ਕਈ ਘੁਮਾਉਣ ਮੋਟਰਸਾਈਕਲ 'ਤੇ ਨਾਲ ਲੈ ਗਿਆ ਸੀ। ਦੋਸ਼ੀ 'ਤੇ ਵਿਸ਼ਵਾਸ ਕਰ ਕੇ ਉਹ ਨਾਲ ਚਲੀ ਜਾਂਦੀ ਸੀ।
ਇਹ ਵੀ ਪੜ੍ਹੋਂ :