ਲੁਧਿਆਣਾ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ''ਚ ਵਾਧਾ, 21 ਨਵੇਂ ਮਾਮਲਿਆਂ ਦੀ ਪੁਸ਼ਟੀ
Thursday, Jun 25, 2020 - 08:56 PM (IST)
ਲੁਧਿਆਣਾ,(ਨਰਿੰਦਰ/ਸਹਿਗਲ): ਲੁਧਿਆਣਾ 'ਚ ਅੱਜ ਕੋਰੋਨਾ ਵਾਇਰਸ ਦੇ 21 ਨਵੇਂ ਮਾਮਲੇ ਸਾਹਮਣੇ ਹਨ, ਜਿਸ 'ਚ 18 ਸਰਕਾਰੀ ਮੁਲਾਜ਼ਮ ਅਤੇ 3 ਨਿੱਜੀ ਲੈਬ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਲੁਧਿਆਣਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਕੋਰੋਨਾ ਦੇ ਲੁਧਿਆਣਾ 'ਚ 667 ਮਰੀਜ਼ ਹਨ, ਜਿਨ੍ਹਾਂ 'ਚੋਂ 200 ਮਰੀਜ਼ ਐਕਟਿਵ ਹਨ ਅਤੇ 446 ਮਰੀਜ਼ ਠੀਕ ਹੋ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ ਹਨ। ਉਥੇ ਹੀ ਕੋਰੋਨਾ ਕਾਰਨ ਲੁਧਿਆਣਾ 'ਚ 18 ਮਰੀਜ਼ ਆਪਣੀ ਜਾਨ ਤੋਂ ਹੱਥ ਧੋਅ ਬੈਠੇ ਹਨ। ਸ਼ਹਿਰ 'ਚ ਬਾਹਰਲੇ ਸੂਬੇ ਅਤੇ ਜ਼ਿਲਿਆਂ ਦੇ 172 ਪਾਜ਼ੇਟਿਵ ਮਰੀਜ਼ ਮੌਜੂਦ ਹਨ।
ਦੱਸਣਯੋਗ ਹੈ ਕਿ ਪੰਜਾਬ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ ਹੈ ਅਤੇ ਦਿਨ-ਬ-ਦਿਨ ਇਹ ਮਹਾਮਾਰੀ ਵੱਧਦੀ ਜਾ ਰਹੀ ਹੈ, ਜੋ ਕਿ ਪੰਜਾਬ ਸਰਕਾਰ ਤੇ ਪੰਜਾਬ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਮਹਾਮਾਰੀ ਜਿਥੇ ਲੋਕਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਾ ਰਹੀ ਹੈ, ਉਥੇ ਹੀ ਇਸ ਮਹਾਮਾਰੀ ਨੇ ਦੇਸ਼ ਭਰ ਦੀ ਆਰਥਿਕ ਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।