ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਨਾਲ ਸਾਰੇ ਸਮਝੌਤਿਆਂ ਨੂੰ ਕੀਤਾ ਸਮਾਪਤ
Saturday, May 17, 2025 - 05:33 AM (IST)

ਜਲੰਧਰ (ਦਰਸ਼ਨ) : ਇਕ ਦਲੇਰ ਅਤੇ ਆਦਰਸ਼ਵਾਦੀ ਕਦਮ ’ਚ ਰਾਸ਼ਟਰੀ ਏਕਤਾ ਨੂੰ ਦਰਸਾਉਂਦੇ ਹੋਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਭਾਰਤ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਤੁਰਕੀ ਅਤੇ ਅਜ਼ਰਬਾਈਜਾਨ ਵਿਚ ਵਿੱਦਿਅਕ ਸੰਸਥਾਵਾਂ ਨਾਲ ਸਾਰੇ ਸਮਝੌਤਿਆਂ (ਐੱਮ. ਓ. ਯੂ.) ਨੂੰ ਖਤਮ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਹਾਲ ਹੀ ਵਿਚ ਭੂ-ਰਾਜਨੀਤਿਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਤੁਰਕੀ ਅਤੇ ਅਜ਼ਰਬਾਈਜਾਨ ’ਚ ਸੰਸਥਾਵਾਂ ਨਾਲ 6 ਵਿੱਦਿਅਕ ਸਾਂਝੇਦਾਰੀ ਨੂੰ ਅਧਿਕਾਰਤ ਤੌਰ ’ਤੇ ਖਤਮ ਕਰ ਦਿੱਤਾ ਹੈ ਅਤੇ ਇਹ ਸਾਂਝੇਦਾਰੀ ਭਾਰਤ ਦੇ ਰਾਸ਼ਟਰੀ ਹਿੱਤ ਵਿਚ ਨਹੀਂ ਸੀ।
ਇਸ ਫੈਸਲੇ ਵਿਚ ਵਿਦਿਆਰਥੀ ਅਤੇ ਸਟਾਫ ਐਕਸਚੇਂਜ ਪ੍ਰੋਗਰਾਮਾਂ, ਸੰਯੁਕਤ ਖੋਜ ਪ੍ਰਾਜੈਕਟਾਂ, ਦੋਹਰੀ ਡਿਗਰੀ ਪਹਿਲਕਦਮੀਆਂ ਤੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਅਕਾਦਮਿਕ ਸਹਿਯੋਗ ਦੇ ਹੋਰ ਸਾਰੇ ਰੂਪਾਂ ਨੂੰ ਤੁਰੰਤ ਖਤਮ ਕਰਨਾ ਸ਼ਾਮਲ ਹੈ। ਇਹ ਕਦਮ ਹਾਲ ਹੀ ਵਿਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਤੁਰਕੀ ਅਤੇ ਅਜ਼ਰਬਾਈਜਾਨ ਦੇ ਪਾਕਿਸਤਾਨ-ਪੱਖੀ ਰੁਖ਼ ਦੇ ਜਵਾਬ ਵਿਚ ਹੈ।
ਇਹ ਵੀ ਪੜ੍ਹੋ : ਗਰਮੀਆਂ ’ਚ ਯਾਤਰਾ ਵਧਣ ਨਾਲ ਮਈ ’ਚ ਪੈਟਰੋਲ ਦੀ ਵਿਕਰੀ 10 ਫ਼ੀਸਦੀ ਵਧੀ
ਇਸ ਫੈਸਲੇ ਦਾ ਐਲਾਨ ਕਰਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਤੇ ਐੱਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ, “ਜਦੋਂ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਆਪਣੀਆਂ ਜਾਨਾਂ ਨੂੰ ਜੋਖਮ ਵਿਚ ਪਾ ਰਹੀਆਂ ਹਨ ਤਾਂ ਅਸੀਂ ਇਕ ਯੂਨੀਵਰਸਿਟੀ ਦੇ ਰੂਪ ’ਚ ਚੁੱਪ ਨਹੀਂ ਰਹਿ ਸਕਦੇ। ਐੱਲ. ਪੀ. ਯੂ. ਦਾ ਮਿਸ਼ਨ ਹਮੇਸ਼ਾ ਭਾਰਤ ਦੇ ਵਿਕਾਸ ਤੇ ਅਖੰਡਤਾ ਨਾਲ ਜੁੜਿਆ ਰਿਹਾ ਹੈ ਅਤੇ ਅਸੀਂ ਕਦੇ ਵੀ ਕਿਸੇ ਵੀ ਸੰਸਥਾ ਨਾਲ ਨਹੀਂ ਜੁੜਾਂਗੇ, ਜੋ ਭਾਰਤ ਦੀ ਪ੍ਰਭੂਸੱਤਾ (ਆਜ਼ਾਦੀ) ਨੂੰ ਕਮਜ਼ੋਰ ਕਰਦੀ ਹੈ।''
ਇਹ ਵੀ ਪੜ੍ਹੋ : ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਸੈਫ, ਨੀਲਮ, ਤੱਬੂ ਤੇ ਸੋਨਾਲੀ ਦੀਆਂ ਵਧੀਆਂ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8