ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

04/22/2022 6:35:54 PM

ਕਪੂਰਥਲਾ/ਜਲੰਧਰ- ਇਥੋਂ ਦੇ ਪਿੰਡ ਧਾਲੀਵਾਲ ਦੋਨਾਂ ’ਚ ਇਕ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਧਾਲੀਵਾਲ ਦੋਨਾਂ ’ਚ 7 ਸਾਲ ਦੇ ਬੱਚੇ ਦੀ ਮਾਂ ਨੂੰ ਮੁਹੱਲਾ ਮਿਹਤਾਬਗੜ ਦੇ 19 ਸਾਲ ਦੇ ਨੌਜਵਾਨ ਨਾਲ ਪਿਆਰ ਹੋ ਗਿਆ। ਦੋਹਾਂ ਨੇ ਜ਼ਹਿਰੀਲੀ ਦਵਾਈ ਖਾ ਕੇ ਇਕ ਧਾਰਮਿਕ ਸਥਾਨ ਨੇੜੇ ਖ਼ੁਦਕੁਸ਼ੀ ਕਰ ਲਈ। ਦਵਾਈ ਦੇ ਅਸਰ ਨਾਲ ਦੋਵੇਂ ਤੜਫ਼ਨ ਲੱਗੇ। ਰਾਹਗੀਰਾਂ ਨੇ ਬੁੱਧਵਾਰ ਰਾਤ ਸਾਢੇ 9 ਵਜੇ ਦੇ ਕਰੀਬ ਉਸ ਦੇ ਪਿਤਾ ਨੂੰ ਜਾਣਕਾਰੀ ਦਿੱਤੀ ਗਈ। ਪਰਿਵਾਰ ਵਾਲਿਆਂ ਨੇ ਦੋਹਾਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਸ਼ੁਰੂਆਤੀ ਇਲਾਜ ਦੇ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਥੇ ਇਲਾਜ ਦੇ ਦੌਰਾਨ ਦੋਹਾਂ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ:ਸ਼ਰਮਨਾਕ: ਨੂਰਪੁਰ ਬੇਦੀ ਵਿਖੇ ਨਾਬਾਲਗ ਕੁਆਰੀ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ, ਜਾਂਚ 'ਚ ਜੁਟੀ ਪੁਲਸ

ਜ਼ਹਿਰ ਖਾਣ ਵਾਲੀ ਰਮਨਦੀਪ (32) ਜਲੰਧਰ ਦੇ ਪਿੰਡ ਮੱਲੀਆਂ ਖ਼ੁਰਦ ਅਤੇ 19 ਸਾਲ ਦਾ ਅਰਮਾਨ ਵਾਸੀ ਮੁਹੱਲਾ ਮਿਹਤਾਬਗੜ ਦਾ ਰਹਿਣ ਵਾਲਾ ਸੀ। ਥਾਣਾ ਸਿਟੀ ਜਾਂਚ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਦਾ ਵਿਆਹ ਧਾਲੀਵਾਲ ਦੋਨਾਂ ’ਚ ਹੋਇਆ ਸੀ। ਉਸ ਦਾ ਇਕ 7 ਸਾਲ ਦਾ ਬੱਚਾ ਵੀ ਹੈ। ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਉਹ ਪੇਕੇ ਪਰਿਵਾਰ ’ਚ ਰਹਿ ਰਹੀ ਸੀ। ਉਥੇ ਹੀ ਨੌਜਵਾਨ ਮਿਹਤਾਬਗੜ ਦਾ ਰਹਿਣ ਵਾਲਾ ਸੀ ਅਤੇ ਉਸ ਨੇ 12ਵੀਂ ਪਾਸ ਕੀਤੀ ਸੀ। ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ ਖ਼ੁਦਕੁਸ਼ੀ ਕਿਉਂ ਕੀਤੀ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ ਹੈ। ਕਮਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੇਰੀ ਜਾਂਚ ਕੀਤੀ ਜਾ ਰੀਹ ਹੈ। ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ’ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। 

ਇਹ ਵੀ ਪੜ੍ਹੋ:  ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਧਾਹਾਂ ਮਾਰਦੀਆਂ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News