ਪਿਆਰ ਨੂੰ ਸਿਰੇ ਚੜ੍ਹਦਾ ਨਾ ਵੇਖ ਪ੍ਰੇਮੀ ਜੋੜੇ ਨੇ ਮਾਰੀ ਰੇਲ ਗੱਡੀ ਅੱਗੇ ਛਲਾਂਗ

Wednesday, Dec 06, 2017 - 03:43 PM (IST)


ਸੰਗਰੂਰ - ਸੰਗਰੂਰ 'ਚ ਮੰਗਲਵਾਰ ਦੀ ਸ਼ਾਮ ਨੂੰ ਜਾਖਲ ਰੇਲਵੇ ਫਾਟਕ ਨੇੜੇ ਇਕ ਪ੍ਰੇਮੀ ਜੋੜੇ ਵੱਲੋਂ ਰੇਲ ਗੱਡੀ ਅੱਗੇ ਛਲਾਂਗ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈਵਰ ਨੇ ਉਨ੍ਹਾਂ ਨੂੰ ਦੇਖਦਿਆਂ ਸਾਰ ਰੇਲ ਗੱਡੀ ਰੋਕ ਲਈ। ਜਿਸ ਨਾਲ ਲੜਕੀ ਬਚ ਗਈ ਅਤੇ ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਚੌਕੀ ਦੇ ਇੰਚਾਰਜ਼ ਓਮ ਪ੍ਰਕਾਸ਼ ਸੈਨੀ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਕਾਰਜ ਖੇਤਰ 'ਚ ਨਹੀਂ ਸਗੋ ਪੰਜਾਬ ਦੇ ਇਲਾਕੇ 'ਚ ਹੋਈ ਹੈ ਅਤੇ ਇਸ ਮਾਮਲੇ ਦੀ ਕਾਰਵਾਈ ਵੀ ਪੰਜਾਬ ਪੁਲਸ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸੁਨਾਮ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ 12 ਦਸੰਬਰ 2017 ਨੂੰ ਉਸਦੀ ਉਮਰ 18 ਸਾਲ ਹੋ ਜਾਵੇਗੀ। ਉਸ ਨੇ ਦੱਸਿਆ ਕਿ ਉਹ ਦੋਵੇਂ ਇਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਇਸ ਦੇ ਲਈ ਉਸ ਦੇ ਪਰਿਵਾਰ ਵਾਲੇ ਤਿਆਰ ਨਹੀਂ। ਜਿਸ ਕਾਰਨ ਉਨ੍ਹਾਂ ਨੇ ਇਕੱਠੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।


Related News