ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਪ੍ਰੇਮਿਕਾ ਦੀ ਮੌਤ
Wednesday, Jan 31, 2018 - 09:25 PM (IST)
ਲੁਧਿਆਣਾ (ਰਿਸ਼ੀ)- ਬੁੱਧਵਾਰ ਸਵੇਰੇ ਲਗਭਗ 8 ਵਜੇ ਜਵੱਦੀ ਨਹਿਰ 'ਚ ਇਕ ਪ੍ਰੇਮੀ ਜੋੜੇ ਨੇ ਛਾਲ ਮਾਰ ਦਿੱਤੀ। ਆਲੇ ਦੁਆਲੇ ਖੜੇ ਲੋਕਾਂ ਵਲੋਂ ਰੌਲਾ ਪਾਉਣ 'ਤੇ ਉਨ੍ਹਾਂ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਦੇ ਲਈ ਦੀਪਕ ਹਸਪਤਾਲ, ਸਰਾਭਾ ਨਗਰ ਲਿਜਾਇਆ ਗਿਆ, ਜਿਥੇ 2 ਬੱਚਿਆਂ ਦੀ ਮਾਂ ਦੀ ਮੌਤ ਹੋ ਗਈ। ਜਦਕਿ ਤਲਾਕਸ਼ੁਦਾ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਡੀ.ਐੱਮ.ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਵਲੋਂ ਮ੍ਰਿਤਕਾ ਦੇ ਭਰਾ ਮਹਿੰਦਰਪਾਲ ਸਿੰਘ ਦੇ ਬਿਆਨ 'ਤੇ ਫਿਲਹਾਲ ਧਾਰਾ 174 ਦੀ ਅਗਵਾਈ ਕੀਤੀ ਗਈ ਹੈ।
ਜਾਣਕਾਰੀ ਦਿੰਦੇ ਥਾਣਾ ਇੰਚਾਰਜ ਸੁਮਿਤ ਸੂਦ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਬਲਵਿੰਦਰ ਕੌਰ (32) ਨਿਵਾਸੀ ਖੁੱਡ ਮੁਹੱਲਾ ਦੇ ਰੂਪ ਵਿਚ ਹੋਈ ਹੈ। ਉਸਦਾ ਇਕ 11 ਸਾਲਾ ਅਤੇ ਦੂਜਾ 4 ਸਾਲ ਦਾ ਬੇਟਾ ਹੈ। ਜਦਕਿ ਜਖ਼ਮੀ ਨੌਜਵਾਨ ਦੀ ਪਛਾਣ ਰਿੰਕੂ ਨਿਵਾਸੀ ਹਰਚਰਨ ਨਗਰ ਦ ੇਰੂਪ ਵਿਚ ਹੋਈ ਹੈ। ਉਸਦੀ ਗੁੜਮੰਡੀ 'ਚ ਮੋਬਾਈਲ ਸ਼ਾਪ ਹੈ ਅਤੇ ਤਲਾਕਸ਼ੁਦਾ ਹੈ। ਲਗਭਗ 2 ਸਾਲ ਪਹਿਲਾ ਸੈਰ ਕਰਦੇ ਸਮੇਂ ਦੋਵੇਂ ਇਕ ਦੂਜੇ ਦੇ ਸੰਪਰਕ ਵਿਚ ਆਏ ਸਨ। ਅੱਜ ਸਵੇਰੇ ਲਗਭਗ 7.30 ਵਜੇ ਰਿੰਕੂ ਉਸਦੇ ਮਾਪੇ ਘਰ ਤੋਂ ਐਕਟਿਵਾ 'ਤੇ ਬਿਠਾ ਲੈ ਗਿਆ ਦੋਵਾਂ ਨੇ ਜਵੱਦੀ ਪੁਲ 'ਤੇ ਐਕਟਿਵਾ ਖੜੀ ਕਰਕੇ ਨਹਿਰ 'ਚ ਛਾਲ ਮਾਰ ਦਿੱਤੀ। ਘਰ ਤੋਂ ਜਾਣ ਦੇ ਬਾਅਦ ਬਲਵਿੰਦਰ ਕੌਰ ਦੇ ਪਿਤਾ ਨੇ ਚੌਕੀ ਆਤਮ ਪਾਰਕ 'ਚ ਰਿਪੋਰਟ ਵੀ ਦਰਜ ਕਰਵਾਈ, ਜਿਸਦੇ ਬਾਅਦ ਕੁਝ ਸਮੇਂ ਬਾਅਦ ਹੀ ਥਾਣਾ ਸਰਾਭਾ ਨਗਰ ਤੋਂ ਉਨਾਂ ਨੂੰ ਫੋਨ ਆਇਆ, ਜਿਸਦੇ ਬਾਅਦ ਉਹ ਘਟਨਾ ਸਥਾਨ 'ਤ ੇਪਹੁੰਚ ਗਏ। ਪੁਲਸ ਦੇ ਅਨੁਸਾਰ ਵੀਰਵਾਰ ਨੂੰ ਲਾਸ਼ ਦਾ ਪੋਸਟਮਾਟਰਮ ਕਰਵਾਇਆ ਜਾਵੇਗਾ।
2 ਦਿਨ ਪਹਿਲਾ ਘਰੋਂ ਪਤੀ ਅਤੇ ਸਹੁਰੇ ਨੇ ਫੜਿਆ
ਮ੍ਰਿਤਕਾ ਦੇ ਪਤੀ ਜਤਿੰਦਰਪਾਲ ਸਿੰਘ ਦੀ ਘਰ ਦੇ ਕੋਲ ਪਤੰਗਾਂ ਦੀ ਦੁਕਾਨ ਹੈ। ਸੋਮਵਾਰ ਉਹ ਆਪਣੇ ਪਿਤਾ ਕੁਲਦੀਪ ਸਿੰਘ ਦੇ ਨਾਲ ਪੇਮੈਂਟ ਲੈਣ ਹੈਬੋਵਾਲ ਚਲਾ ਗਿਆ ਅਤੇ ਜਾਂਦੇ ਸਮੇਂ ਦੁਕਾਨ 'ਤੇ ਮਾਂ ਨੂੰ ਬਿਠਾ ਕੇ ਚਲਾ ਗਿਆ। ਕੁਝ ਦੇਰ ਬਾਅਦ ਹੀ ਉਨਾਂ ਨੂੰ ਬਲਵਿੰਦਰ ਕੌਰ ਨੇ ਕਰਕੇ ਘਰ ਆਉਣ ਦਾ ਸਮਾਂ ਪੁੱਛਿਆ, ਜਿਸ 'ਤੇ ਉਨਾਂ ਨੂੰ ਸ਼ੱਕ ਹੋਇਆ ਅਤੇ ਉਹ ਉਸਨੂੰ 2 ਘੰਟੇ ਦਾ ਕਹਿ ਕੇ ਅੱਧੇ ਘੰਟੇ ਬਾਅਦ ਹੀ ਵਾਪਸ ਆ ਗਏ।
ਅੱਧਾ ਘੰਟਾ ਖੜੇ ਰਹੇ ਘਰ ਦੇ ਬਾਹਰ
ਘਰ ਆਉਣ 'ਤੇ ਉਨਾਂ ਨੇ ਮੇਨ ਗੇਟ ਦਾ ਦਰਵਾਜ਼ਾ ਖੜਕਾਇਆ, ਪਰ ਅੱਧੇ ਘੰਟੇ ਤੱਕ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਨਾਂ ਨੂੰ ਸ਼ੱਕ ਹੋਇਆ, ਜਦ ਨੁੰਹ ਨੇ ਆ ਕੇ ਮੇਨ ਗੇਟ ਖੋਲਿਆ ਤਾਂ ਉਨਾਂ ਨੇ ਅੰਦਰ ਕਮਰੇ 'ਚ ਜਾ ਕੇ ਦੇਖਿਆ ਤਾਂ ਟਿੰਕੂ ਅਲਮਾਰੀ ਦੇ ਪਿਛੇ ਛੁਪਿਆ ਹੋਇਆ ਸੀ। ਉਸ ਨੇ ਫੜਨ ਦਾ ਯਤਨ ਕੀਤਾ ਤਾਂ ਧੱਕਾ ਮਾਰ ਕੇ ਭੱਜ ਗਿਆ। ਰੌਲਾ ਪਾਉਣ 'ਤੇ ਇਕੱਠੇ ਹੋਏ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਕੋਈ ਐਕਟਿਵਾ 'ਤੇ ਛੱਡ ਕੇ ਗਿਆ ਸੀ।
ਇਕ ਦਿਨ ਬਾਅਦ ਪਿਤਾ ਲੈ ਕੇ ਗਿਆ ਮਾਪੇ
ਮੁਹੱਲੇ ਦੇ ਲੋਕਾਂ ਨੇ ਫੋਨ ਕਰਕੇ ਬਲਵਿੰਦਰ ਕੌਰ ਦੇ ਪਿਤਾ ਸੁਰਜੀਤ ਸਿੰਘ ਨੂੰ ਬੁਲਾਇਆ, ਸੋਮਵਾਰ ਨੂੰ ਹੀ ਉਨਾਂ ਦਾ ਆਪਸ ਵਿਚ ਸਮਝੌਤਾ ਹੋ ਗਿਆ, ਜਿਸਦੇ ਇਕ ਬਾਅਦ ਮੰਗਲਵਾਰ ਦੁਪਹਿਰ 1 ਵਜੇ ਪਿਤਾ ਬੇਟੀ ਦੇ ਸਹੁਰੇ ਘਰ ਆਇਆ ਅਤੇ ਉਸਨੂੰ ਨਾਲ ਮਾਪੇ ਘਰ ਸਮਝਾਉਣ ਦੇ ਲਈ ਲੈ ਗਿਆ। ਨਾਲ 4 ਸਾਲ ਦਾ ਬੇਟਾ ਵੀ ਚਲਾ ਗਿਆ। ਬੁਧਵਾਰ ਸਵੇਰੇ 7 ਵਜੇ ਪਿਤਾ ਨੂੰ ਨਹਾਉਣ ਦਾ ਕਹਿ ਕੇ ਬੇਟੀ ਹੇਠਾਂ ਆਈ ਅਤੇ ਫਿਰ ਚਲੀ ਗਈ ।
ਇਲਾਕਾ ਨਿਵਾਸੀਆਂ 'ਚ ਰੋਸ, ਪੁਲਸ ਨੇ ਕੀਤਾ ਕੰਟਰੋਲ
ਸਵੇਰੇ ਹੋਈ ਘਟਨਾ ਦੇ ਬਾਅਦ ਦੁਪਹਿਰ ਤੱਕ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਾ ਹੋਣ 'ਤੇ ਇਲਾਕਾ ਨਿਵਾਸੀਆਂ 'ਚ ਰੋਸ ਦੀ ਲਹਿਰ ਪੈਦਾ ਹੋ ਗਈ ਅਤੇ ਉਹ ਸੀ.ਐਮ.ਸੀ ਚੌਕ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਦੇ ਖਿਲਾਫ ਇਕੱਠੇ ਹੋਣ ਲੱਗ ਪਏ। ਇਸ ਗੱਲ ਦਾ ਪਤਾ ਲੱਗਦੇ ਹੀ ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਹਲਾਤਾਂ ਨੂੰ ਕਾਬੂ ਕੀਤਾ।
ਥਾਣਾ ਡਵੀਜ਼ਨ ਨੰ. 3 'ਚ ਬੁਲਾਇਆ ਸੀ ਅੱਜ
ਸਹੁਰੇ ਕੁਲਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ 2 ਨੌਜਵਾਨ ਉਨਾਂ ਦੇ ਘਰ ਆਏ ਸਨ ਅਤੇ ਇਸ ਮਾਮਲੇ ਨੂੰ ਖਤਮ ਕਰਨ ਦੀ ਗੱਲ ਕਹਿ ਰਹੇ ਸਨ ਅਤੇ ਸਮਝੌਤਾ ਨਾ ਕਰਨ 'ਤੇ ਅੰਜਾਮ ਭੁਗਤਣ ਦੀਆ ਧਮਕੀਆਂ ਦੇ ਕੇ ਚਲੇ ਗਏ। ਇਸ ਮਾਮਲੇ ਵਿਚ ਉਨਾਂ ਨੇ ਥਾਣਾ ਡਵੀਜ਼ਨ ਨੰ. 3 'ਚ ਲਿਖਤ ਸ਼ਿਕਾਇਤ ਵੀ ਦਿੱਤੀ, ਜਿਸ ਵਿਚ ਟਿੰਕੂ ਨੂੰ ਅੱਜ ਪੁਲਸ ਸਟੇਸ਼ਨ ਬੁਲਾਇਆ ਸੀ।
