ਮਰਦੀ-ਮਰਦੀ ਕੁੜੀ ਦੱਸ ਗਈ ਪ੍ਰੇਮੀ ਦੀ ਬੇਵਫਾਈ, ਸਾਹਮਣੇ ਲਿਆਂਦਾ ਇਹ ਸੱਚ

Saturday, Jul 22, 2017 - 07:30 PM (IST)

ਮਰਦੀ-ਮਰਦੀ ਕੁੜੀ ਦੱਸ ਗਈ ਪ੍ਰੇਮੀ ਦੀ ਬੇਵਫਾਈ, ਸਾਹਮਣੇ ਲਿਆਂਦਾ ਇਹ ਸੱਚ

ਅੰਮ੍ਰਿਤਸਰ : ਅੰਮ੍ਰਿਤਸਰ ਦੀ ਨਿਸ਼ਾ ਨੇ ਆਪਣੇ ਪ੍ਰੇਮੀ ਦੀ ਬੇਵਫਾਈ ਤੋਂ ਦੁੱਖੀ ਹੋ ਕੇ ਜ਼ਹਿਰੀਲਾ ਪਦਾਰਥ ਖਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰ ਨਿਸ਼ਾ ਮਰਦੀ-ਮਰਦੀ ਆਪਣੇ ਪਰਿਵਾਰ ਨੂੰ ਆਪਣੇ ਨਾਲ ਹੋਈ ਬੇਵਫਾਈ ਦੀ ਕਹਾਣੀ ਸੁਣਾ ਗਈ। ਦਰਅਸਲ ਨਿਸ਼ਾ ਦੇ ਕਮਲ ਕਿਸ਼ੋਰ ਵਾਸੀ ਪਠਾਨਕੋਟ ਨਾਲ ਪ੍ਰੇਮ ਸੰਬੰਧ ਸਨ, ਇਸ ਦੌਰਾਨ ਦੋਹਾਂ ਨੇ ਸਰੀਰਕ ਸੰਬੰਧ ਵੀ ਬਣਾਏ ਪਰ ਬਾਅਦ 'ਚ ਕਮਲ ਨੇ ਨਿਸ਼ਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਦੁੱਖੀ ਹੋ ਨਿਸ਼ਾ ਨੇ ਜ਼ਹਿਰੀਲੀ ਚੀਜ਼ ਖਾ ਲਈ। ਗੰਭੀਰ ਹਾਲਤ 'ਚ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਨਿਸ਼ਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਪੁਲਸ ਨੇ ਕਮਲ ਨੂੰ ਗ੍ਰਿਫਤਾਰ ਕਰਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News