ਟੀਚਰ ਨਾਲ ਇਸ਼ਕ! ਧਮਕੀਆਂ ਮਿਲਣ ''ਤੇ ਮੁੰਡਾ ਚੁੱਕ ਗਿਆ ਖੋਫਨਾਕ ਕਦਮ

Tuesday, Jul 23, 2024 - 08:29 PM (IST)

ਟੀਚਰ ਨਾਲ ਇਸ਼ਕ! ਧਮਕੀਆਂ ਮਿਲਣ ''ਤੇ ਮੁੰਡਾ ਚੁੱਕ ਗਿਆ ਖੋਫਨਾਕ ਕਦਮ

ਸਾਹਨੇਵਾਲ, (ਜਗਰੂਪ) - ਆਪਣੇ ਹੀ ਵਿਦਿਆਰਥੀ ਨਾਲ ਕਥਿਤ ਇਤਰਾਜਯੋਗ ਸਬੰਧਾਂ ਦੀ ਖਬਰ ਟੀਚਰ ਦੇ ਘਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਨਾਂ ਵਿਦਿਆਰਥੀ ਨੂੰ ਧਮਕਾ ਦਿੱਤਾ | ਜਿਸ ਦੇ ਸਿੱਟੇ ਵਜੋਂ ਵਿਦਿਆਰਥੀ ਨੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਸ ਨੇ ਟੀਚਰ, ਉਸ ਦੇ ਪਤੀ ਅਤੇ ਦਿਓਰ 'ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਜਟਾਣਾ ਨੇੜੇ ਖੰਨਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ ਕਰਨਪ੍ਰੀਤ ਸਿੰਘ (20) ਜਿਸ ਦੇ ਸਕੂਲ ਦੀ ਸਰਕਾਰੀ ਟੀਚਰ ਸੁਖਪਾਲ ਕੌਰ ਪਤਨੀ ਰਾਮ ਸਿੰਘ ਨਾਲ ਅਕਸਰ ਫੋਨ 'ਤੇ ਗੱਲ ਹੁੰਦੀ ਰਹਿੰਦੀ ਸੀ, ਇਸ ਬਾਰੇ ਉਸ ਦੇ ਪਤੀ ਰਾਮ ਸਿੰੰਘ ਅਤੇ ਟੀਚਰ ਦੇ ਦਿਓਰ ਖੁਸ਼ਦਰਸ਼ਨ ਸਿੰਘ ਪਤਾ ਲੱਗਿਆ ਗਿਆ |

ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਟੀਚਰ ਦੀ ਲੜਕੇ ਕਰਨਪ੍ਰੀਤ ਸਿੰਘ ਨਾਲ ਫੋਨ 'ਤੇ ਵਟਸਐੱਪ ਚੈਟ ਰਾਮ ਸਿੰਘ ਨੇ ਪੜ੍ਹ ਲਈ | ਜਿਸ ਨਾਲ ਉਹ ਅੱਗ ਬਬੂਲਾ ਹੋ ਗਿਆ | ਉਸ ਨੇ ਆਪਣੇ ਭਰਾ ਖੁਸ਼ਦਰਸ਼ਨ ਨੂੰ ਦੱਸਿਆ ਜਿਨਾਂ ਨੇ ਲੜਕੇ ਨੂੰ ਫੋਨ 'ਤੇ ਧਮਕੀਆਂ ਦੇ ਦਿੱਤੀਆਂ | ਜਿਸ ਦੇ ਡਰੋਂ ਲੜਕੇ ਨੇ ਨੀਲੋਂ ਵਾਲੀ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ | ਉਨਾਂ ਦੱਸਿਆ ਕਿ ਲੜਕੇ ਨੇ ਪਿਛਲੇ ਸਾਲ ਬਾਰਵੀਂ ਪਾਸ ਕੀਤੀ ਸੀ | ਉਸ ਦੀ ਇਕ ਛੋਟੀ ਭੈਣ ਅਤੇ ਭਰਾ ਹੈ, ਇਹ ਦੋਨਾਂ ਤੋਂ ਵੱਡਾ ਸੀ | ਪੁਲਸ ਨੇ ਟੀਚਰ ਸੁਖਪਾਲ ਕੌਰ, ਉਸ ਦੇ ਪਤੀ ਰਾਮ ਸਿੰਘ ਅਤੇ ਦਿਓਰ ਖੁਸ਼ਦਰਸ਼ਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ |

 


author

DILSHER

Content Editor

Related News