ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਤਰੱਕੀਆਂ, 70 ਇੰਸਪੈਕਟਰਾਂ ਨੂੰ ਬਣਾਇਆ ਗਿਆ ਡੀ. ਐੱਸ. ਪੀ., ਪੜ੍ਹੋ ਪੂਰੀ LIST
Saturday, Sep 12, 2026 - 11:05 AM (IST)
ਚੰਡੀਗੜ੍ਹ (ਵੈੱਬ ਡੈਸਕ, ਅੰਕੁਰ) : ਪੰਜਾਬ ਪੁਲਸ ਲੰਬੇ ਸਮੇਂ ਤੋਂ ਤਰੱਕ ਦੀ ਉਡੀਕ ਕਰ ਰਹੇ ਇੰਸਪੈਕਟਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਨਿਆਂ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜ਼ਿਲ੍ਹਾ ਕੈਡਰ ਅਤੇ ਆਰਮਡ ਕੈਡਰ ਦੇ ਕੁੱਲ 70 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ. ਐੱਸ. ਪੀ. ਬਣਾਇਆ ਗਿਆ ਹੈ। ਸਰਕਾਰ ਵਲੋਂ ਇਹ ਤਰੱਕੀ ਕਮੇਟੀ ਦੀ 23 ਮਈ, 2025 ਨੂੰ ਹੋਈਆਂ ਸਿਫ਼ਾਰਿਸ਼ਾਂ ਦੇ ਆਧਾਰ 'ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ
ਇਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਪੁਲਸ ਸੇਵਾ ਦੇ ਤਨਖ਼ਾਹ ਪੱਧਰ-18 'ਚ ਤਰੱਕੀ ਦਿੱਤੀ ਗਈ ਹੈ, ਜਿਸ 'ਚ 56,100 ਤੋਂ 1,77,500 ਰੁਪਏ ਦਾ ਤਨਖ਼ਾਹ ਸਕੇਲ ਹੈ। ਪ੍ਰਮੋਸ਼ਨ ਲੈਣ ਵਾਲਿਆਂ 'ਚ ਜ਼ਿਲ੍ਹਾ ਕੈਡਰ ਦੇ 50 ਇੰਸਪੈਕਟਰ ਸ਼ਾਮਲ ਹਨ, ਜਦੋਂ ਕਿ ਆਰਮਡ ਕੈਡਰ ਦੇ 20 ਇੰਸਪੈਕਟਰਾਂ ਨੂੰ ਡੀ. ਐੱਸ. ਪੀ. ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ
ਇਸ ਤਹਿਤ ਸਬੰਧਿਤ ਅਧਿਕਾਰੀਆਂ ਦੀ ਤਰੱਕੀ ਦਾ ਪ੍ਰਭਾਵ ਤੁਰੰਤ ਲਾਗੂ ਹੋਵੇਗਾ ਪਰ ਉਨ੍ਹਾਂ ਦੀ ਤਰੱਕੀ ਇਕ ਸਾਲ ਦੀ ਮਿਆਦ ਲਈ ਰਹੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਅਧਿਕਾਰੀ ਦੀ ਸੀਨੀਅਰਤਾ ਸੂਚੀ 'ਚ ਕੋਈ ਬਦਲਾਅ ਹੁੰਦਾ ਹੈ ਜਾਂ ਕਿਸੇ ਪੱਧਰ 'ਤੇ ਕੋਈ ਇਤਰਾਜ਼ ਜਾਂ ਨਿਆਇਕ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਅਨੁਸਾਰ ਤਰੱਕੀ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।




ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
