ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨੂੰ ਗੋਲ਼ੀ ਮਾਰਨ ਦਾ ਮਾਮਲਾ ਕੁਝ ਹੋਰ ਹੀ ਨਿਕਲਿਆ, ਪੁਲਸ ਵੀ ਹੈਰਾਨ
Wednesday, Jan 22, 2025 - 06:31 PM (IST)
ਬਠਿੰਡਾ (ਵਿਜੇ ਵਰਮਾ) : ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈਕਾ ਵਿਚ ਚਰਚਿਤ ਮਾਮਲੇ ਵਿਚ ਪੁਲਸ ਨੇ ਅਹਿਮ ਖੁਲਾਸਾ ਕਰਦੇ ਹੋਏ ਇਸ ਘਟਨਾ ਦਾ ਪਰਦਾਫਾਸ਼ ਕੀਤਾ ਹੈ। ਇਸ ਘਟਨਾ ਵਿਚ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਕੋਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਖੁਦ ਹੀ ਗੋਲੀ ਚੱਲੀ ਸੀ। ਪੁਲਸ ਨੇ ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਇਹ ਸਾਫ਼ ਕੀਤਾ ਕਿ ਆਪਣੇ ਪਤੀ ਦੇ ਨਾਲ ਸੈਰ ਕਰ ਰਹੀ ਨਵਵਿਆਹਤਾ, ਜੋ ਨਾਬਾਲਗ ਹੈ, ਉਸ ਦੇ ਨਾਲ ਤਿੰਨ ਹੋਰ ਨੌਜਵਾਨ ਵੀ ਮੌਜੂਦ ਸਨ। ਇਹ ਗੋਲ਼ੀ ਨਾਜਾਇਜ਼ ਹਥਿਆਰ ਨਾਲ ਅਚਾਨਕ ਚੱਲੀ ਸੀ, ਜੋ ਉਕਤ ਮਹਿਲਾ ਦੇ ਪੱਟ 'ਚ ਲੱਗੀ। ਇਸ ਨੂੰ ਫਿਲਮੀ ਅੰਦਾਜ਼ ਵਿਚ ਪੇਸ਼ ਕਰਦਿਆਂ ਦੱਸਿਆ ਗਿਆ ਕਿ ਅਣਜਾਣ ਮੋਟਰਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ ਹੋ ਗਏ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰ ਕਾਨਫਰੰਸ ਦੌਰਾਨ ਦੱਸਿਆ ਕਿ ਜਾਂਚ ਵਿਚ ਖੁਲਾਸਾ ਹੋਇਆ ਕਿ ਨਾਬਾਲਿਗ ਨਵਵਿਆਹਤਾ, ਉਸ ਦੇ ਪਤੀ ਅਰਸ਼ਦੀਪ ਸਿੰਘ ਅਤੇ ਉਸ ਦੇ ਦੋਸਤ ਸੁਖਚੈਨ ਸਿੰਘ, ਸੰਦੀਪ ਸਿੰਘ, ਚਰਨਜੀਤ ਸਿੰਘ ਵਾਸੀ ਭਗਤਾ ਭਾਈਕਾ ਅਤੇ ਟਹਿੱਲ ਸਿੰਘ ਵਾਸੀ ਸੁਖਾਨੰਦ ਕੋਲ ਦੋ 32 ਬੋਰ ਦੇ ਨਾਜਾਇਜ਼ ਹਥਿਆਰ ਸਨ।
ਇਹ ਵੀ ਪੜ੍ਹੋ : ਮਾਲਵੇ 'ਚ ਆਈ ਨਵੀਂ ਆਫ਼ਤ, ਲਗਾਤਾਰ ਵਿਗੜ ਰਹੇ ਹਾਲਾਤ, ਖੜ੍ਹੀ ਹੋਈ ਵੱਡੀ ਸਮੱਸਿਆ
ਝੂਠੀ ਕਹਾਣੀ ਬਣਾਈ ਗਈ
ਐੱਸਪੀ ਸਿਟੀ ਨੇ ਦੱਸਿਆ ਕਿ ਸੈਰ ਕਰਦੇ ਸਮੇਂ ਅਚਾਨਕ ਗੋਲੀ ਚੱਲੀ। ਹਥਿਆਰ ਲਕਾਉਣ ਅਤੇ ਆਪਣੇ ਦੋਸਤਾਂ ਨੂੰ ਬਚਾਉਣ ਲਈ ਨਾਬਾਲਗ ਅਤੇ ਉਸ ਦੇ ਪਤੀ ਨੇ ਝੂਠੀ ਕਹਾਣੀ ਬਣਾਈ ਅਤੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਮੰਗਲਵਾਰ ਸ਼ਾਮ ਗੁਪਤ ਸੂਚਨਾ 'ਤੇ ਕਾਰਵਾਈ ਕਰਕੇ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਸੱਚ ਸਾਹਮਣੇ ਆ ਗਿਆ।
ਇਹ ਵੀ ਪੜ੍ਹੋ : ਪੀ. ਐੱਸ. ਈ. ਬੀ. ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਨਵਵਿਆਹਤਾ ਨਿਕਲੀ ਨਾਬਾਲਗ
ਅਰਸ਼ਦੀਪ ਸਿੰਘ ਜਿਸ ਕੁੜੀ ਨੂੰ ਆਪਣੀ ਪਤਨੀ ਦੱਸ ਰਿਹਾ ਸੀ, ਉਹ ਨਾਬਾਲਗ ਨਿਕਲੀ। ਸੂਤਰਾਂ ਮੁਤਾਬਕ ਇਸ ਨਾਬਾਲਿਗ ਨੇ ਪਹਿਲਾਂ ਸਿਰਸਾ 'ਚ ਵੀ ਕਿਸੇ ਨੌਜਵਾਨ 'ਤੇ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਕੋਈ ਪੁਲਸ ਅਧਿਕਾਰੀ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਜਲੰਧਰ 'ਚ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ, ਦੇਖੋ ਤਸਵੀਰਾਂ
ਨਾਬਾਲਗ ਨੂੰ ਜੁਵੈਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ
ਨਾਬਾਲਗ ਦਾ ਇਲਾਜ ਫਰੀਦਕੋਟ ਦੇ ਹਸਪਤਾਲ ਵਿਚ ਜਾਰੀ ਹੈ। ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਤਾਂ ਪੁਲਸ ਉਸ ਨੂੰ ਜੁਵੈਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e