'ਲਵ ਮੈਰਿਜ' ਹੋਣ ਦੇ ਬਾਵਜੂਦ ਜੀਜੇ ਦਾ ਆਇਆ ਸਾਲੇ ਦੀ ਪਤਨੀ 'ਤੇ ਦਿਲ, ਲੈ ਕੇ ਹੋਇਆ ਫਰਾਰ

Sunday, Apr 21, 2019 - 04:55 PM (IST)

'ਲਵ ਮੈਰਿਜ' ਹੋਣ ਦੇ ਬਾਵਜੂਦ ਜੀਜੇ ਦਾ ਆਇਆ ਸਾਲੇ ਦੀ ਪਤਨੀ 'ਤੇ ਦਿਲ, ਲੈ ਕੇ ਹੋਇਆ ਫਰਾਰ

ਜਲੰਧਰ (ਪੁਨੀਤ)— 'ਲਵ ਮੈਰਿਜ' ਕਰਨ ਦੇ ਬਾਵਜੂਦ ਜੀਜੇ ਦਾ ਸਾਲੇ ਦੀ ਪਤਨੀ 'ਤੇ ਦਿਲ ਆ ਗਿਆ ਅਤੇ ਉਹ ਸਾਲੇ ਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ। ਲੰਮੇ ਸਮੇਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਰਾਮ ਨਗਰ ਜਲੰਧਰ ਵਾਸੀ ਕੀਮਤੀ ਲਾਲ ਨੇ ਦੱਸਿਆ ਕਿ ਉਸ ਦੀ ਭੈਣ ਸੁਨੀਤਾ ਨਾਲ ਸ਼ਾਹਕੋਟ ਵਾਸੀ ਸੋਨੂੰ ਦੀ 'ਲਵ ਮੈਰਿਜ' ਹੋਈ ਸੀ,  ਜਿਸ ਤੋਂ ਉਸ ਦੇ ਚਾਰ ਬੱਚੇ ਹਨ। ਕੀਮਤੀ ਨੇ ਦੱਸਿਆ ਕਿ ਉਸ ਦੇ ਜੀਜੇ ਸੋਨੂੰ ਦੀ ਨੀਅਤ ਖਰਾਬ ਹੋ ਗਈ ਅਤੇ ਉਹ ਉਸ ਦੀ ਪਤਨੀ ਸੋਨੀਆ ਨੂੰ ਪਿਛਲੇ ਸਾਲ ਦੁਸਹਿਰੇ ਤੋਂ ਬਾਅਦ ਲੈ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਗੁਰਦਾਸਪੁਰ ਦੀ ਸੋਨੀਆ ਨਾਲ 2011 'ਚ ਹੋਇਆ ਅਤੇ ਉਸ ਦੇ ਤਿੰਨ ਬੱਚੇ ਹਨ। ਸੋਨੀਆ ਜਾਂਦੇ ਸਮੇਂ ਇਕ ਲੜਕਾ ਨਾਲ ਲੈ ਗਈ, ਜਿਸ ਦਾ ਨਾਂ ਵੰਸ਼ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਮਹਿਕ ਅਤੇ ਪ੍ਰਿੰਸ ਉਸ ਦੇ ਨਾਲ ਹਨ। ਇਸ ਸਬੰਧ 'ਚ ਥਾਣਾ ਨੰ. -1 ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲੰਮੇਂ ਸਮੇਂ ਤੋਂ ਉਹ ਥਾਣੇ ਦੇ ਚੱਕਰ ਲਗਾ ਰਹੇ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਸਮੇਂ ਸੋਨੀਆ ਅਤੇ ਸੋਨੂੰ ਦੇ ਮੋਬਾਇਲ ਵੀ ਚੱਲ ਰਹੇ ਸਨ। ਉਸ ਨੇ ਪੁਲਸ ਕਮਿਸ਼ਨਰ ਕੋਲ ਫਰਿਆਦ ਕੀਤੀ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ।


author

shivani attri

Content Editor

Related News