ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਦੇ ਹੋਏ ਕਤਲ ਕਾਂਡ ’ਚ ਨਵਾਂ ਮੋੜ

Wednesday, Mar 20, 2024 - 06:16 PM (IST)

ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਦੇ ਹੋਏ ਕਤਲ ਕਾਂਡ ’ਚ ਨਵਾਂ ਮੋੜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਬੀਤੀ ਦਿਨੀਂ ਹੋਏ ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦ ਮਾਂ ਪਰਮਜੀਤ ਕੌਰ ਉਰਫ਼ ਪੂਜਾ ਦੇ ਹੋਏ ਕਤਲ ਕਾਂਡ ਵਿਚ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਿਤੀ 17 ਮਾਰਚ ਨੂੰ ਮੁਦਈ ਗੁਰਪਿੰਦਰ ਸਿੰਘ ਉਰਫ ਲੱਕੀ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਸਿੱਖਵਾਲਾ ਹਾਲ ਅਬਾਦ ਗੋਨੇਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ ਮੇਰੀ ਮਾਤਾ ਪਰਮਜੀਤ ਕੌਰ ਉਰਫ ਪੂਜਾ ਪਤਨੀ ਪੱਪੂ ਸਿੰਘ ਜੋ ਆਪਣੇ ਘਰ ਦੇ ਬਾਹਰ ਬੈਠੀ ਸੀ ਜਿਸ ’ਤੇ ਗੱਬਰ ਪੁੱਤਰ ਨਾ-ਮਾਲੂਮ, ਹੈਪੀ ਪੁੱਤਰ ਬਲਵਿੰਦਰ ਸਿੰਘ ਅਤੇ ਹੀਰਾ ਪੁੱਤਰ ਨਾ-ਮਾਲੂਮ ਵਾਸੀਆਨ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੇਰੀ ਮਾਤਾ ਦੇ ਸਿਰ ਵਿਚ ਕਾਪੇ ਮਾਰੇ, ਜਿਸ ਨਾਲ ਮੇਰੀ ਮਾਤਾ ਪਰਮਜੀਤ ਕੌਰ ਜ਼ਖਮੀ ਹੋ ਗਈ ਅਤੇ ਜਦੋਂ ਉਨ੍ਹਾਂ ਨੂੰ ਛਡਵਾਉਣ ਲਈ ਅੱਗੇ ਹੋਇਆ ਤਾਂ ਮੈਨੂੰ ਨਿਹਾਲ ਸਿੰਘ ਪੁੱਤਰ ਕਪੂਰ ਵੱਲੋਂ ਜੱਫਾ ਪਾ ਕੇ ਰੋਕ ਲਿਆ ਅਤੇ ਨਿਹਾਲ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਵੱਲੋਂ ਮੇਰੀ ਮਾਤਾ ਪਰਮਜੀਤ ਕੌਰ ਉਰਫ ਪੂਜਾ ਨੂੰ ਮਾਰਨ ਲਈ ਉਕਸਾਉਂਦੇ ਰਹੇ, ਜਿਸ ਦੇ ਬਿਆਨਾਂ ’ਤੇ ਪੁਲਸ ਵੱਲੋਂ ਮੁਕੱਦਮਾ ਨੰਬਰ 42 ਮਿਤੀ 17/03/2024 ਅ/ਧ 302,148,149,120ਬੀ IPC ਤਹਿਤ ਬਰਖਿਲਾਫ ਗੱਬਰ ਪੁੱਤਰ ਨਾ- ਮਾਲੂਮ, ਹੈਪੀ ਪੁੱਤਰ ਬਲਵਿੰਦਰ ਸਿੰਘ, ਹੀਰਾ ਪੁੱਤਰ ਨਾ-ਮਾਲੂਮ, ਵਿੱਕੀ ਪੁੱਤਰ ਨਾ-ਮਾਲੂਮ, ਨਿਹਾਲ ਸਿੰਘ ਪੁੱਤਰ ਕਪੂਰ ਸਿੰਘ, ਜਸਵੀਰ ਕੌਰ ਪਤਨੀ ਨਿਹਾਲ ਸਿੰਘ ਵਾਸੀਆਨ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। 

ਇਹ ਵੀ ਪੜ੍ਹੋ : ਭੂਆ ਦੇ ਪੁੱਤ ਦੀ ਪਤਨੀ ਨਾਲ ਕੀਤਾ ਰੇਪ, ਅਸ਼ਲੀਲ ਵੀਡੀਓ ਬਣਾ ਕੇ ਭੇਜੀ ਪਤੀ ਨੂੰ, ਦੇਖ ਉੱਡੇ ਹੋਸ਼

ਦੌਰਾਨੇ ਤਫਤੀਸ਼ ਪੁਲਸ ਵੱਲੋਂ ਆਧੁਨਿਕ ਢੰਗ/ਤਰੀਕਿਆਂ ਦੀ ਵਰਤੋਂ ਕਰਦੇ ਹੋਏ ਦੋਸ਼ੀ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ, ਜਸਵੀਰ ਕੌਰ ਪਤਨੀ ਨਿਹਾਲ ਸਿੰਘ ਅਤੇ ਹੈਪੀ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਵਜ੍ਹਾ ਰੰਜਿਸ਼ ਇਹ ਦੱਸਿਆ ਕਿ ਦੋਸ਼ੀ ਨਿਹਾਲ ਸਿੰਘ ਦੀ ਦੋਹਤੀ ਨੂੰ ਮ੍ਰਿਤਕ ਪਰਮਜੀਤ ਕੌਰ ਉਰਫ ਪੂਜਾ ਦੇ ਲੜਕੇ ਵੱਲੋਂ ਘਰੋਂ ਭਜਾ ਕੇ ਵਿਆਹ ਕਰਵਾ ਲਿਆ ਸੀ। ਇਸੇ ਰੰਜਿਸ਼ ਦੇ ਚੱਲਦਿਆ ਗੁੱਸੇ ਵਿਚ ਆ ਕੇ ਪਰਮਜੀਤ ਕੌਰ ਪੂਜਾ ਦਾ ਕਤਲ ਕਰ ਦਿੱਤਾ ਸੀ। ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਚਿੰਤਾ ਭਰੀ ਖ਼ਬਰ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News