ਲਵ ਮੈਰਿਜ ਕਰਵਾਉਣ ਵਾਲੀ ਕੁੜੀ ਦੀ ਘਰ ’ਚੋਂ ਹੀ ਲਾਸ਼ ਬਰਾਮਦ

Saturday, Mar 09, 2024 - 06:42 PM (IST)

ਲਵ ਮੈਰਿਜ ਕਰਵਾਉਣ ਵਾਲੀ ਕੁੜੀ ਦੀ ਘਰ ’ਚੋਂ ਹੀ ਲਾਸ਼ ਬਰਾਮਦ

ਮੋਗਾ (ਗੋਪੀ ਰਾਉਕੇ/ ਕਸ਼ਿਸ਼ ਸਿੰਗਲਾ) : ਕਸਬਾ ਕੋਟ ਈਸੇ ਖਾਂ ਦੀ ਮਹਿਕਪ੍ਰੀਤ ਕੌਰ ਉਰਫ ਜੋਤੀ (20) ਪੁੱਤਰੀ ਹਰਵਿੰਦਰ ਸਿੰਘ ਵਾਸੀ ਦੌਲੇਵਾਲਾ ਮਾਇਰ ਹਾਲ ਦਾਤਾ ਰੋਡ ਕੋਟ ਈਸੇ ਖਾਂ ਦੀ ਲਾਸ਼ ਘਰ ਵਿਚੋਂ ਹੀ ਸ਼ੱਕੀ ਹਾਲਾਤ ’ਚ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਰਿਤਕਜੋਤੀ ਨੇ ਸਾਜਨ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਚੀਮਾ ਰੋਡ ਕੋਟ ਈਸੇ ਖਾ ਨਾਲ ਲਵ ਮੈਰਿਜ ਕਰਾਈ ਸੀ। ਜਿਸ ਦਾ ਪੰਜ ਮਹੀਨੇ ਦਾ ਇਕ ਲੜਕਾ ਵੀ ਹੈ। ਉਕਤ ਮਹਿਕਪ੍ਰੀਤ ਕੌਰ ਦਾ ਆਪਣੇ ਪਤੀ ਸਾਜਨ ਸਿੰਘ ਨਾਲ ਕਾਫੀ ਸਮੇਂ ਤੋ ਝਗੜਾ ਚੱਲ ਰਿਹਾ ਸੀ। ਲੜਕੀ ਮਹਿਕਪ੍ਰੀਤ ਕੌਰ ਦੇ ਮਾਤਾ-ਪਿਤਾ ਨਹੀਂ ਹਨ, ਇਸ ਲਈ ਉਹ ਆਪਣੀ ਨਾਨੀ ਨਾਲ ਚੀਮਾ ਰੋਡ ਕੋਟ ਈਸੇ ਖਾ ਵਿਖੇ ਕਿਰਾਏ ਦੇ ਮਕਾਨ ’ਚ ਰਹਿ ਰਹੀ ਸੀ। 

ਲੜਕੀ ਮਹਿਕਪ੍ਰੀਤ ਕੌਰ ਦੀ ਰਾਤ 11 ਵਜੇ ਦੇ ਕਰੀਬ ਲਾਸ਼ ਬੈਡ ’ਤੇ ਪਈ ਹੋਈ ਬਰਾਮਦ ਹੋਈ। ਮਹਿਕਪ੍ਰੀਤ ਕੌਰ ਦੇ ਵਾਰਸਾਂ (ਨਾਨੀ) ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੜਕੀ ਮਹਿਕਪ੍ਰੀਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਲੜਕੀ ਦੀ ਲਾਸ਼ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਰਖਵਾਈ ਗਈ ਹੈ। 


author

Gurminder Singh

Content Editor

Related News