ਸਰਹੱਦ ਪਾਰ: ਪ੍ਰੇਮ ਵਿਆਹ ਕਰਨ ’ਤੇ ਪ੍ਰੇਮੀ ਦੇ ਭਰਾ ਅਤੇ ਭਤੀਜੇ ਦਾ ਗੋਲੀ ਮਾਰ ਕੀਤਾ ਕਤਲ

Sunday, Apr 03, 2022 - 05:48 PM (IST)

ਸਰਹੱਦ ਪਾਰ: ਪ੍ਰੇਮ ਵਿਆਹ ਕਰਨ ’ਤੇ ਪ੍ਰੇਮੀ ਦੇ ਭਰਾ ਅਤੇ ਭਤੀਜੇ ਦਾ ਗੋਲੀ ਮਾਰ ਕੀਤਾ ਕਤਲ

ਗੁਰਦਾਸਪੁਰ (ਜ. ਬ.) - ਪ੍ਰੇਮੀ-ਪ੍ਰੇਮਿਕਾ ਵੱਲੋਂ ਪ੍ਰੇਮ ਵਿਆਹ ਕਰ ਲੈਣ ਕਾਰਨ ਕੁੜੀ ਦੇ ਭਰਾ ਨੇ ਪ੍ਰੇਮੀ ਦੇ ਭਰਾ ਅਤੇ ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਹਾਵਲਪੁਰ ਦੇ ਪਿੰਡ ਜਜਮਾਨ ਨਿਵਾਸੀ ਤਾਹਿਰ ਹੁਸੈਨ ਅਤੇ ਐਸ਼ਾ ਸ਼ਾਹਿਦ ਨੇ ਘਰੋਂ ਭੱਜ ਕੇ 14 ਫਰਵਰੀ ਨੂੰ ਅਦਾਲਤ ਵਿਚ ਵਿਆਹ ਕਰ ਲਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਵਿਆਹ ਤੋਂ ਬਾਅਦ ਉਕਤ ਜੋੜਾ ਸਾਊਦੀ ਅਰੇਬੀਆ ਚਲਾ ਗਿਆ ਪਰ ਐਸ਼ਾ ਸ਼ਾਹਿਦ ਦੇ ਭਰਾ ਅਹਿਸਾਨ ਅਲੀ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਨੂੰ ਭਜਾਉਣੇ ਵਿਚ ਤਾਹਿਰ ਹੁਸੈਨ ਦੇ ਭਰਾ ਲਿਆਕਤ ਦਾ ਮੁੱਖ ਹੱਥ ਹੈ। ਅੱਜ ਜਦੋਂ ਲਿਆਕਤ ਆਪਣੇ ਬੇਟੇ ਉਸਮਾਨ ਨਾਲ ਮਸਜਦ ਤੋਂ ਅਰਦਾਸ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਅਹਿਸਾਨ ਅਲੀ ਨੇ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ। ਇਸ ਨਾਲ ਲਿਆਕਤ ਦੀ ਮੌਕੇ ਉੱਤੇ, ਜਦੋਂਕਿ ਉਸਮਾਨ ਦੀ ਹਸਪਤਾਲ ਵਿਚ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ, ਹੁਣ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ


author

rajwinder kaur

Content Editor

Related News