ਸ਼ਰਮਨਾਕ! ਪ੍ਰੇਮ ਸੰਬੰਧਾਂ ''ਚ ਰੋੜਾ ਬਣ ਰਹੇ ਭਤੀਜੇ ਨੂੰ ਚਾਚੀ ਨੇ ਆਸ਼ਕ ਨਾਲ ਮਿਲ ਦਿੱਤਾ ਜ਼ਹਿਰ

Monday, Feb 24, 2020 - 06:51 PM (IST)

ਸ਼ਰਮਨਾਕ! ਪ੍ਰੇਮ ਸੰਬੰਧਾਂ ''ਚ ਰੋੜਾ ਬਣ ਰਹੇ ਭਤੀਜੇ ਨੂੰ ਚਾਚੀ ਨੇ ਆਸ਼ਕ ਨਾਲ ਮਿਲ ਦਿੱਤਾ ਜ਼ਹਿਰ

ਜਲਾਲਾਬਾਦ (ਨਿਖੰਜ,ਜਤਿੰਦਰ) :  ਥਾਣਾ ਅਮੀਰ ਖਾਸ ਦੀ ਪੁਲਸ ਵਲੋਂ ਔਰਤ ਸਣੇ 2 ਵਿਅਕਤੀਆਂ ਖਿਲਾਫ ਇਕ ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਮੀਰ ਖਾਸ ਦੇ ਐੱਸ.ਐੱਚ.ੳ. ਅਮਰਿੰਦਰ ਸਿੰਘ ਨੇ ਦੱਸਿਆ ਕਿ ਇਕ ਔਰਤ ਪ੍ਰਕਾਸ਼ ਕੌਰ ਵਾਸੀ ਸ਼ੇਰ ਮੁਹੰਮਦ ਮਾਹੀਗੀਰ ਦੀ ਪਿੰਡ ਨੌ ਬਹਿਰਾਮ ਅਜਾਬਾ ਦੇ ਬਲਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸ ਗੱਲ ਦਾ ਪਤਾ ਉਸਦੇ ਰਿਸ਼ਤੇਦਾਰੀ 'ਚ ਲੱਗੇ ਭਤੀਜੇ ਸਤਨਾਮ ਸਿੰਘ ਵਾਸੀ ਸ਼ੇਰ ਮੁਹੰਮਦ ਮਾਹੀਗੀਰ ਨੂੰ ਲੱਗ ਗਿਆ ਅਤੇ ਜਿਸ ਤੋਂ ਬਾਅਦ ਉਕਤ ਨੌਜਵਾਨ ਆਪਣੀ ਚਾਚੀ ਨੂੰ ਇਨ੍ਹਾਂ ਨਾਜਾਇਜ਼ ਸਬੰਧਾਂ ਪ੍ਰਤੀ ਰੋਕਦਾ ਸੀ। 

ਇਸ ਦੇ ਤਹਿਤ ਔਰਤ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਨਾਜਾਇਜ਼ ਸਬੰਧਾਂ ਦੇ ਰਾਹ ਦਾ ਰੌੜਾ ਬਣਨ ਵਾਲੇ ਨੌਜਵਾਨ ਨੂੰ ਖਾਣੇ 'ਚ ਜ਼ਹਿਰੀਲੀ ਚੀਜ਼ ਪਾ ਕੇ ਉਸਦੇ ਸਰੀਰ ਨੂੰ ਨਕਾਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸਦੇ ਅਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਪੀੜਤ ਨੌਜਵਾਨ ਸਤਨਾਮ ਸਿੰਘ ਦੇ ਬਿਆਨਾਂ 'ਤੇ ਔਰਤ ਸਣੇ ਉਸਦੇ ਆਸ਼ਿਕ ਖਿਲਾਫ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਕਤ ਦਾ ਆਸ਼ਿਕ ਅਜੇ ਫਰਾਰ ਹੈ।


author

Gurminder Singh

Content Editor

Related News