ਪਿਆਰ ਦੇ ਜਾਲ ’ਚ ਫਸਾ ਕੇ ਬਣਾਏ ਸਰੀਰਕ ਸੰਬੰਧ, ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਠੱਗੇ ਪੈਸੇ ਤੇ ਗਹਿਣੇ

Tuesday, Jul 13, 2021 - 10:26 AM (IST)

ਪਿਆਰ ਦੇ ਜਾਲ ’ਚ ਫਸਾ ਕੇ ਬਣਾਏ ਸਰੀਰਕ ਸੰਬੰਧ, ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਠੱਗੇ ਪੈਸੇ ਤੇ ਗਹਿਣੇ

ਜਲੰਧਰ (ਮ੍ਰਿਦੁਲ)- ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਪਿਆਰ ਦੇ ਜਾਲ ਵਿੱਚ ਫਸਾ ਕੇ ਪਹਿਲਾਂ ਸਰੀਰਕ ਸੰਬੰਧ ਬਣਾਏ, ਬਾਅਦ ਵਿੱਚ ਉਸ ਦੀ ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦ ਮੁਲਜ਼ਮ ਇਕ ਅਕਾਲੀ ਨੇਤਾ ਦਾ ਭਤੀਜਾ ਹੈ। ਐੱਸ. ਐੱਚ. ਓ. ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਇਕ ਕੁੜੀ ਦੇ ਪਿਤਾ ਨੇ ਆ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਭਾਰਗਵ ਨਗਰ ਦੀ ਰਹਿਣ ਵਾਲੇ ਜਤਿਨ ਕੁਮਾਰ ਨੇ ਉਨ੍ਹਾਂ ਦੀ ਧੀ ਨਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਦੋਸਤੀ ਕੀਤੀ, ਬਾਅਦ ਵਿੱਚ ਉਸ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਤੋਂ ਪੈਸੇ ਠੱਗਣ ਲੱਗਾ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ

ਥੋੜ੍ਹੇ ਦਿਨਾਂ ਬਾਅਦ ਉਸ ਨੂੰ ਘੁੰਮਾਉਣ ਲਈ ਪਹਿਲਾਂ ਰੈਸਟੋਰੈਂਟ ਲੈ ਗਿਆ, ਉਥੇ ਕੋਲਡ ਡਰਿੰਕ ਵਿੱਚ ਨਸ਼ੇ ਵਾਲੀ ਚੀਜ਼ ਮਿਲਾ ਕੇ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ, ਜਿੱਥੇ ਉਸ ਨਾਲ ਰੇਪ ਕੀਤਾ। ਜਦੋਂ ਨਸ਼ਾ ਟੁੱਟਣ ਤੋਂ ਬਾਅਦ ਜਦੋਂ ਉਸ ਦੀ ਧੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਮੁਲਜ਼ਮ ਜਤਿਨ ਕੁਮਾਰ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ। ਜਦੋਂ ਬੇਟੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਗਹਿਣੇ ਉਸ ਨੂੰ ਲਿਆ ਕੇ ਦੇਵੇ ਤਾਂ ਹੀ ਫੋਟੋ ਡਿਲੀਟ ਕਰੇਂਗਾ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਉਸ ਨੇ ਦੱਸਿਆ ਕਿ ਘਬਰਾਈ ਹੋਈ ਉਸ ਦੀ ਧੀ ਨੇ ਡਰ ਦੇ ਮਾਰੇ ਘਰ ਵਾਲਿਆਂ ਤੋਂ ਚੋਰੀ ਗਹਿਣੇ ਲਿਜਾ ਕੇ ਦਿੱਤੇ, ਇਸ ਦੌਰਾਨ ਜਤਿਨ ਨੇ ਉਸ ਨਾਲ ਕੋਈ ਗੱਲ ਨਹੀਂ ਕੀਤੀ। ਬਾਅਦ ਵਿਚ ਜਦੋਂ ਬੇਟੀ ਨੂੰ ਪਤਾ ਲੱਗਾ ਕਿ ਜਤਿਨ ਕੋਲ ਉਸ ਦੀ ਕੋਈ ਅਸ਼ਲੀਲ ਫੋਟੋ ਨਹੀਂ ਹੈ, ਉਹ ਉਸ ਨੂੰ ਫੋਟੋ ਦੇ ਨਾਮ 'ਤੇ ਬਲੈਕਮੇਲ ਕਰ ਰਿਹਾ ਹੈ ਅਤੇ ਝੂਠ ਬੋਲ ਰਿਹਾ ਹੈ ਤਾਂ ਉਸ ਨੇ ਇਹ ਗੱਲ ਆਪਣੀ ਛੋਟੀ ਭੈਣ ਨਾਲ ਕੀਤੀ ਛੋਟੀ ਭੈਣ ਵੱਲੋਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਦਿਤੀ। ਪੁਲਸ ਨੇ ਜਤਿਨ ਕੁਮਾਰ ਤੇ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ


author

rajwinder kaur

Content Editor

Related News