100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ

04/17/2021 10:45:23 AM

ਸੁਜਾਨਪੁਰ (ਜੋਤੀ, ਬਖਸ਼ੀ, ਹੀਰਾ ਲਾਲ, ਸਾਹਿਲ): ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਟਾਕਿਸਟ ਅਸ਼ੋਕ ਬਾਵਾ ਲਾਟਰੀ ਏਜੰਸੀ ਦੀ ਲਾਈਟਾਂ ਵਾਲਾ ਚੌਕ ਸਥਿਤ ਬ੍ਰਾਂਚ ਤੋਂ ਦਿਹਾੜੀਦਾਰ ਵੱਲੋਂ ਖਰੀਦੀ ਗਈ 100 ਰੁਪਏ ਵਾਲੀ ਸਰਕਾਰੀ ਬੰਪਰ ਲਾਟਰੀ ਨਾਲ ਇਕ ਵਿਅਕਤੀ ਕਰੋੜਪਤੀ ਬਣ ਗਿਆ।ਇਸ ਬਾਬਤ ਜਾਣਕਾਰੀ ਦਿੰਦਿਆਂ ਸਟਾਕਿਸਟ ਅਸ਼ੋਕ ਬਾਵਾ ਨੇ ਦੱਸਿਆ ਕਿ ‘ਪੰਜਾਬ ਸਟੇਟ ਡੀਅਰ-100 ਬੁੱਧਵਾਰ ਹਫਤਾਵਾਰੀ’ ਸਰਕਾਰੀ ਲਾਟਰੀ ਦਾ 14 ਅਪ੍ਰੈਲ ਨੂੰ ਜੱਜਾਂ ਦੀ ਨਿਗਰਾਨੀ ਵਿਚ ਲੁਧਿਆਣਾ ਸਥਿਤ ਦਫਤਰ ਵਿਚ ਲੱਕੀ ਡਰਾਅ ਕੱਢਿਆ ਗਿਆ ਸੀ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਉਕਤ ਲਾਟਰੀ ਦਾ ਪਹਿਲਾ ਇਨਾਮ 1 ਕਰੋੜ ਰੁਪਏ ਪਿੰਡ ਅਖਰੋਟਾ (ਭੋਆ) ਨਿਵਾਸੀ ਬੋਧਰਾਜ ਦਾ ਨਿਕਲਿਆ। ਉਕਤ ਲਾਟਰੀ ਦੀ ਟਿਕਟ ਉਸਨੇ ਸਿਰਫ 100 ਰੁਪਏ ਵਿਚ ਸਾਡੇ ਲਾਈਟਾਂ ਵਾਲੇ ਚੌਕ ਵਿਚ ਸਥਿਤ ਬ੍ਰਾਂਚ ਤੋਂ ਹੀ ਖਰੀਦੀ ਸੀ। ਉਨ੍ਹਾਂ ਵੱਲੋਂ ਬੋਧਰਾਜ ਨੂੰ ਲੱਕੀ ਡਰਾਅ ਸਬੰਧੀ ਦੱਸਿਆ ਗਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

PunjabKesari

ਇਹ ਵੀ ਪੜ੍ਹੋ:  ਚੁਗਾਠ ਲਾਉਣੀ ਕਿਉਂ ਭੁੱਲ ਗਿਆ ਸੀ ਮਿਸਤਰੀ, ਸੁਣੋ ਮਕਾਨ ਮਾਲਕ ਤੇ ਮਿਸਤਰੀ ਦੀ ਜ਼ੁਬਾਨੀ (ਵੀਡੀਓ)

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਲਦ ਬੋਧਰਾਜ ਨੂੰ ਇਨਾਮੀ ਲਾਟਰੀ ਦਾ ਭੁਗਤਾਨ ਪੰਜਾਬ ਸਰਕਾਰ ਤੋਂ ਕਰਵਾਇਆ ਜਾਵੇਗਾ। ਦੂਜੇ ਪਾਸੇ ਬੋਧਰਾਜ ਨੇ ਦੱਸਿਆ ਕਿ ਉਹ ਇਕ ਦਿਹਾੜੀਦਾਰ ਹੈ ਅਤੇ ਪਰਿਵਾਰ ਵਿਚ ਉਸਦੀ ਪਤਨੀ ਅਤੇ 2 ਬੇਟੀਆਂ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਉਹ ਦਿਹਾੜੀ ਲਾ ਕੇ ਕਰਦਾ ਸੀ ਪਰ ਇਸ ਇਨਾਮੀ ਰਾਸ਼ੀ ਨਾਲ ਉਹ ਆਪਣੇ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰੇਗਾ ਤੇ ਬੇਟੀਆਂ ਨੂੰ ਉੱਚ ਸਿੱਖਿਆ ਦਿਵਾਏਗਾ ਤਾਂ ਕਿ ਉਹ ਸਮਾਜ ’ਚ ਆਪਣੇ ਨਾਲ-ਨਾਲ ਸਾਡਾ ਵੀ ਨਾਂ ਰੌਸ਼ਨ ਕਰਨ। ਅਸ਼ੋਕ ਬਾਵਾ ਨੇ ਬੋਧਰਾਜ ਦਾ ਮੂੰਹ ਵੀ ਮਿੱਠਾ ਕਰਵਾਇਆ।


Shyna

Content Editor

Related News