ਲਾਟਰੀ ਦੀ ਆੜ ’ਚ ਦੜਾ-ਸੱਟਾ ਲਾਉਂਦੇ 2 ਫੜੇ, ਨਕਦੀ ਤੇ ਪਰਚੀਅਾਂ ਬਰਾਮਦ

Monday, Aug 20, 2018 - 06:30 AM (IST)

ਲਾਟਰੀ ਦੀ ਆੜ ’ਚ ਦੜਾ-ਸੱਟਾ ਲਾਉਂਦੇ 2 ਫੜੇ, ਨਕਦੀ ਤੇ ਪਰਚੀਅਾਂ ਬਰਾਮਦ

ਜਲੰਧਰ,   (ਮਹੇਸ਼)-  ਬੂਟਾ ਪਿੰਡ ਇਲਾਕੇ ਤੋਂ ਥਾਣਾ ਨੰ. 6 ਦੀ ਪੁਲਸ ਨੇ 2 ਸੱਟੇਬਾਜ਼ਾਂ ਨੂੰ ਫੜਿਆ ਹੈ ਜੋ ਕਿ ਪੰਜਾਬ ਸਰਕਾਰ ਦੀ ਲਾਟਰੀ ਦੀ ਆੜ ’ਚ ਦੜੇ-ਸੱਟੇ ਦਾ ਕਾਰੋਬਾਰ ਜ਼ੋਰਾਂ ਨਾਲ ਕਰ ਰਹੇ ਸਨ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਸਿਰਫ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਨਿਊ ਗੀਤਾ  ਕਾਲੋਨੀ ਨਜ਼ਦੀਕ ਬਸਤੀ ਸ਼ੇਖ ਤੇ ਹਰੀ ਪਾਲ ਉਰਫ ਸੋਨੂੰ ਪੁੱਤਰ ਸੁਰਿੰਦਰ ਪਾਲ ਵਾਸੀ ਬੂਟਾ ਪਿੰਡ ਜਲੰਧਰ ਵਜੋਂ ਹੋਈ ਹੈ। 
ਏ. ਐੱਸ. ਆਈ. ਰਾਕੇਸ਼ ਕੁਮਾਰ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤੇ ਗਏ ਸੱਟੇਬਾਜ਼ਾਂ ਤੋਂ 1430 ਰੁਪਏ ਦੀ ਨਕਦੀ ਤੇ 27 ਛੋਟੀਅਾਂ ਪਰਚੀਅਾਂ ਬਰਾਮਦ ਹੋਈਅਾਂ ਹਨ। ਉਨ੍ਹਾਂ ਖਿਲਾਫ ਥਾਣਾ ਨੰ. 6 ’ਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਪਰਚੀਅਾਂ ’ਤੇ ਪੰਜਾਬ ਸਰਕਾਰ ਦੀ ਮਨਜ਼ੂਰਸ਼ੁਦਾ ਲਾਟਰੀ ਲਿਖਿਆ ਹੋਇਆ ਸੀ। ਮੁਲਜ਼ਮ ਵਿਕਰਮਜੀਤ ਸਿੰਘ ਵਿੱਕੀ ’ਤੇ ਪਹਿਲਾਂ ਵੀ ਕਈ ਥਾਣਿਅਾਂ ’ਚ ਦੜੇ-ਸੱਟੇ ਦੇ ਪਰਚੇ ਦਰਜ ਹਨ।


Related News