ਹਾਦਸੇ ''ਚ ਜ਼ਖਮੀ ਪਾਵਰਕਾਮ ਲਾਈਨਮੈਨ ਦੀ ਮੌਤ
Thursday, Mar 15, 2018 - 03:23 AM (IST)

ਹੁਸ਼ਿਆਰਪੁਰ, (ਅਮਰਿੰਦਰ)- ਜਲੰਧਰ-ਪਠਾਨੋਕਟ ਮੇਨ ਰੋਡ 'ਤੇ ਤਾਰਾਗੜ੍ਹ ਮੋੜ ਨਜ਼ਦੀਕ ਸ਼ਨੀਵਾਰ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖਮੀ ਜੋਗਿੰਦਰਪਾਲ ਸਿੰਘ ਪੁੱਤਰ ਸੁਖਦਿਆਲ ਵਾਸੀ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਦੀ ਬੀਤੀ ਰਾਤ ਇਲਾਜ ਦੌਰਾਨ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਜੋਗਿੰਦਰਪਾਲ ਸਿੰਘ ਪਾਵਰਕਾਮ 'ਚ ਬਤੌਰ ਲਾਈਨਮੈਨ ਵਜੋਂ ਆਦਮਪੁਰ 'ਚ ਤੈਨਾਤ ਸੀ। ਸਿਵਲ ਹਸਪਤਾਲ 'ਚ ਮ੍ਰਿਤਕ ਜੋਗਿੰਦਰਪਾਲ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਸ਼ਨੀਵਾਰ ਦੇ ਰਾਤ ਹਾਦਸੇ ਦੇ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਬਾਅਦ 'ਚ ਮੌਕੇ 'ਤੇ ਪਹੁੰਚੀ ਮੰਡਿਆਲਾ ਪੁਲਸ ਚੌਕੀ ਤੇ ਆਸਪਾਸ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਸੀ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਇਕ ਬੇਟਾ, ਬੇਟੀ ਛੱਡ ਗਿਆ।
ਇਸ ਸਬੰਧੀ ਮਡਿਆਲ ਚੌਕੀ 'ਚ ਹੈੱਡ ਕਾਂਸਟੇਬਲ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਪੁਲਸ ਨੇ ਧਾਰਾ 279, 304ਏ ਤੇ 427 ਅਧੀਨ ਮਾਮਲਾ ਦਰਜ ਕਰ ਲਿਆ ਹੈ।