ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ ''ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ

Saturday, Aug 26, 2023 - 06:33 PM (IST)

ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ ''ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ

ਅੰਮ੍ਰਿਤਸਰ (ਰਮਨ)– ਸ਼ਹਿਰ ਵਿਚ ਇਸ ਸਮੇਂ ਬਿਜਲੀ ਕੁਨੈਕਸ਼ਨ ਲੈਣ ਨੂੰ ਲੈ ਕੇ 2 ਵਿਭਾਗਾਂ ਵਿਚ ਕਾਫ਼ੀ ਖਿੱਚੋਤਾਣ ਚੱਲ ਰਹੀ ਹੈ। ਨਗਰ ਨਿਗਮ ਵਲੋਂ ਪਿਛਲੇ ਸਮੇਂ ਤੋਂ ਅੰਦਰੂਨ ਸ਼ਹਿਰ ਅੰਦਰ ਕਮਰਸ਼ੀਅਲ ਅਦਾਰਿਆਂ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਐੱਨ. ਓ. ਸੀ. ਲੈਣਾ ਪਾਵਰਕਾਮ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਪਾਵਰਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦਾ ਜ਼ਿਕਰ ਪਾਵਰਕਾਮ ਦੇ ਅਧਿਕਾਰੀ ਸਾਫ਼ ਸ਼ਬਦਾਂ ਵਿਚ ਕਰਦੇ ਹਨ। ਸ਼ਹਿਰਾਂ ਵਿਚ ਦਰਜਨਾਂ ਕਮਰਸ਼ੀਅਲ ਅਦਾਰੇ ਅਜਿਹੇ ਹਨ, ਜਿਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲ ਰਿਹਾ ਹੈ। ਉਥੇ ਹੀ ਹੁਣ ਇਕ ਵਾਕਿਆ ਸਾਹਮਣੇ ਆਇਆ ਹੈ ਕਿ ਜੋ ਇੰਪਰੂਵਮੈਂਟ ਟਰੱਸਟ ਦੇ ਆਪਣੇ ਇਲਾਕੇ ਹਨ, ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਐੱਨ. ਓ. ਸੀ. ’ਤੇ ਵੀ ਪਾਵਰਕਾਮ ਬਿਜਲੀ ਦਾ ਕੁਨੈਕਸ਼ਨ ਨਹੀਂ ਦੇ ਰਿਹਾ ਹੈ।

ਇਹ ਵੀ ਪੜ੍ਹੋ- ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜ਼ਮੀਨ

ਕੇਸਰੀ ਬਾਗ ਸਥਿਤ ਰਾਜਨ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਨਗਰ ਨਿਗਮ ਅਤੇ ਪਾਵਰਕਾਮ ਦੇ ਦਫਤਰਾਂ ਵਿਚ ਬਿਜਲੀ ਕੁਨੈਕਸ਼ਨ ਲਗਵਾਉਣ ਨੂੰ ਲੈ ਕੇ ਧੱਕੇ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜਗ੍ਹਾ ਇਪਰੂਵਮੈਂਟ ਟਰੱਸਟ ਕੋਲੋਂ ਲਈ ਸੀ ਅਤੇ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਉਨ੍ਹਾਂ ਵਲੋਂ ਟਰੱਸਟ ਤੋਂ ਮਾਰਚ ਮਹੀਨੇ ਵਿਚ ਐੱਨ. ਓ. ਸੀ. ਵੀ ਲਈ ਪਰ ਉਸ ਐੱਨ. ਓ. ਸੀ. ਨੂੰ ਪਾਵਰਕਾਮ ਦੇ ਅਧਿਕਾਰੀ ਨਹੀਂ ਮੰਨ ਰਹੇ ਹਨ। ਉਹ ਕਹਿ ਰਹੇ ਹਨ ਕਿ ਨਗਰ ਨਿਗਮ ਤੋਂ ਐੱਨ. ਓ. ਸੀ. ਲੈ ਕੇ ਆਓ। ਜਦੋਂ ਉਹ ਨਗਰ ਨਿਗਮ ਵਿਚ ਐੱਨ. ਓ. ਸੀ. ਲੈਣ ਜਾਂਦੇ ਹਨ ਤਾਂ ਉਥੋਂ ਭੇਜ ਦਿੱਤਾ ਜਾਂਦਾ ਹੈ ਕਿ ਇਹ ਜਗ੍ਹਾ ਟਰੱਸਟ ਦੀ ਹੈ, ਉਹ ਐੱਨ. ਓ. ਸੀ. ਨਹੀਂ ਦੇ ਸਕਦੇ ਹਨ। ਰਾਜਨ ਨੇ ਕਿਹਾ  ਕਿ 2 ਵਿਭਾਗਾਂ ਦੀ ਖਿੱਚੋਤਾਣ ਵਿਚ ਉਹ ਫੱਸ ਗਏ ਹਨ। ਬਿਜਲੀ ਕੁਨੈਕਸ਼ਨ ਲੈਣਾ ਉਨ੍ਹਾਂ ਦਾ ਹੱਕ ਹੈ ਪਰ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਕੁਨੈਕਸ਼ਨ ਨਹੀਂ ਮਿਲ ਰਿਹਾ ਹੈ।

ਨਕਸ਼ੇ ਪਾਸ ਹਨ ਤਾਂ ਬਿਜਲੀ ਕੁਨੈਕਸ਼ਨ ਕਿਉਂ ਨਹੀਂ

ਅੰਦਰੂਨ ਸ਼ਹਿਰ ਵਿਚ ਪਾਵਰਕਾਮ ਨੇ ਕਮਰਸ਼ੀਅਲ ਅਦਾਰਿਆਂ ਨੂੰ ਬਿਨਾਂ ਐੱਨ. ਓ. ਸੀ. ਦੇ ਬਿਜਲੀ ਕੁਨੈਕਸ਼ਨ ਦੇਣਾ, ਲੋਡ ਵਧਾਉਣਾ, ਕੁਨੈਕਸ਼ਨ ਸ਼ਿਫਟ ਕਰਨਾ ਸਭ ਬੰਦ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਤਾਂ ਨੁਕਸਾਨ ਹੋ ਹੀ ਰਿਹਾ ਹੈ ਸਗੋਂ ਪਾਵਰਕਾਮ ਨੂੰ ਵੀ ਨੁਕਸਾਨ ਹੋ ਰਿਹਾ ਹੈ। ਜੇਕਰ ਨਗਰ ਨਿਗਮ ਨੇ ਨਕਸ਼ੇ ਪਾਸ ਕਰ ਦਿੱਤੇ ਹਨ ਤਾਂ ਬਿਜਲੀ ਕੁਨੈਕਸ਼ਨ ਦੇਣ ਲਈ ਕਿਉਂ ਮਨਾਹੀ ਹੈ, ਜਿਸ ’ਤੇ ਨਿਗਮ ਦਾ ਕਹਿਣਾ ਹੈ ਕਿ ਬਿਲਡਿੰਗ ਵਿਚ ਨਾਜਾਇਜ਼ ਉਸਾਰੀਆਂ ਹੋਈਆਂ ਹਨ ਪਰ ਹੁਣ ਇਸ ਸ਼ਹਿਰ ਦੇ ਕਈ ਲੋਕ ਪਿਸਦੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ

ਟਰੱਸਟ ਦੇ ਰਿਹਾ ਐੱਨ. ਓ. ਸੀ. ਨਿਗਮ ਕਿਉਂ ਨਹੀਂ?

ਸ਼ਹਿਰ ਵਿਚ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਲੋਕਾਂ ਨੂੰ ਐੱਨ. ਓ. ਸੀ. ਜਾਰੀ ਕਰ ਰਿਹਾ ਹੈ ਤਾਂ ਨਗਰ ਨਿਗਮ ਕਿਉਂ ਨਹੀਂ ਦੇ ਰਿਹਾ ਹੈ। ਟਰੱਸਟ ਅਤੇ ਨਿਗਮ ਦੋਵੇਂ ਲੋਕਲ ਬਾਡੀਜ਼ ਵਿਭਾਗ ਦੀਆਂ ਏਜੰਸੀਆਂ ਹਨ ਪਰ ਇਕ ਐੱਨ. ਓ. ਸੀ. ਜਾਰੀ ਕਰ ਰਿਹਾ ਹੈ ਅਤੇ ਦੂਜਾ ਨਹੀਂ ਕਰ ਰਿਹਾ ਹੈ। ਕਰੋੜਾਂ ਅਰਬਾਂ ਰੁਪਏ ਲਗਾ ਕੇ ਬਿਲਡਿੰਗਾਂ ਬਣਾਉਣ ਵਾਲੇ ਲੋਕ ਹੁਣ ਬਿਜਲੀ ਕੁਨੈਕਸ਼ਨ ਨੂੰ ਤਰਸ ਰਹੇ ਹਨ।

ਕੀ ਕਹਿਣਾ ਹੈ ਪਾਵਰਕਾਮ ਦੇ ਅਧਿਕਾਰੀ ਦਾ?

ਐਕਸ. ਈ. ਐੱਨ. ਗੁਰਮੁੱਖ ਸਿੰਘ ਨੇ ਦੱਸਿਆ ਕਿ ਅੰਦਰੂਨ ਸ਼ਹਿਰ ਵਿਚ ਐੱਨ. ਓ. ਸੀ. ਨੂੰ ਲੈ ਕੇ ਨਗਰ ਨਿਗਮ ਦੀ ਚਿੱਠੀ ਆਈ ਹੈ ਕਿ ਬਿਨਾਂ ਐੱਨ. ਓ. ਸੀ. ਦੇ ਬਿਜਲੀ ਕੁਨੈਕਸ਼ਨ ਨਾ ਜਾਰੀ ਕੀਤਾ ਜਾਵੇ ਸਗੋਂ ਇੰਪਰੂਵਮੈਂਟ ਟਰੱਸਟ ਨੇ ਐੱਨ. ਓ. ਸੀ. ਜਾਰੀ ਕੀਤੀਆਂ ਹਨ, ਜਿਸ ਨੂੰ ਲੈ ਕੇ ਪਟਿਆਲਾ ਹੈੱਡ ਆਫ਼ਿਸ ਵਿਚ ਲਿਖਿਤ ਵਿਚ ਭੇਜਿਆ ਗਿਆ ਹੈ ਕਿ ਟਰੱਸਟ ਵਲੋਂ ਜਾਰੀ ਕੀਤੀ ਐੱਨ. ਓ. ਸੀ. ’ਤੇ ਬਿਜਲੀ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇ ਜਿਵੇਂ ਹੀ ਹੁਕਮ ਆਉਣਗੇ ਉਸੇ ਸਮੇਂ ਬਿਜਲੀ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ। ਬਿਜਲੀ ਕੁਨੈਕਸ਼ਨ ਨਾ ਜਾਰੀ ਹੋਣ ਨੂੰ ਲੈ ਕੇ ਪਾਵਰਕਾਮ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ, ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਦਿੱਲੀ ਦਾ ਸੜਕੀ ਸਫ਼ਰ ਹੁਣ ਪਵੇਗਾ ਮਹਿੰਗਾ, NHAI ਨੇ ਟੋਲ ਟੈਕਸ 'ਚ ਕੀਤਾ ਵਾਧਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News