ਟਿਊਬਵੈੱਲ ਕਮਰੇ ਨੂੰ ਤੋਡ਼ਦੇ ਸਮੇਂ ਭਗਵਾਨ ਵਾਲਮੀਕਿ ਦੀ ਤਸਵੀਰ ਨਾ ਸੰਭਾਲਣ ’ਤੇ ਰੋਸ
Tuesday, Aug 28, 2018 - 05:02 AM (IST)

ਅੰਮ੍ਰਿਤਸਰ, (ਵਡ਼ੈਚ)- ਨਗਰ ਨਿਗਮ ਵੱਲੋਂ ਟਿਊਬਵੈੱਲ ਦਾ ਕਮਰਾ ਹਟਾਉਣ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਦੀ ਸਹੀ ਸੰਭਾਲ ਨਾ ਕਰਨ ਦੇ ਵਿਰੋਧ ਵਿਚ ਯੂਨੀਅਨ ਆਗੂ ਕਮਿਸ਼ਨਰ ਸੋਨਾਲੀ ਗਿਰੀ ਨੂੰ ਮਿਲੇ ਅਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਸਫਾਈ ਮਜ਼ਦੂਰ ਯੂਨੀਅਨ ਇੰਟਕ ਦੇ ਪ੍ਰਧਾਨ ਵਿਨੋਦ ਬਿੱਟਾ, ਸੀਵਰੇਜ ਕਰਮਚਾਰੀ ਯੂਨੀਅਨ ਨਗਰ ਨਿਗਮ ਦੇ ਪ੍ਰਧਾਨ ਅਸ਼ੋਕ ਹੰਸ, ਦੀਪਕ ਨਗਰ, ਦੀਪਕ ਗਿੱਲ ਨੇ ਕਿਹਾ ਕਿ ਟਿੳੂਬਵੈੱਲ ਦਾ ਸਰਕਾਰੀ ਕਮਰਾ ਢਾਹੁੰਦੇ ਸਮੇਂ ਅਧਿਕਾਰੀ ਕਮਰੇ ਵਿਚ ਪਿਆ ਸਾਮਾਨ ਨਾਲ ਲੈ ਗਏ ਪਰ ਭਗਵਾਨ ਵਾਲਮੀਕਿ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਤਸਵੀਰਾਂ ਸੁੱਟ ਕੇ ਚਲੇ ਗਏ ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ®ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕਰਵਾਉਂਦਿਆਂ ਕਾਰਵਾਈ ਦੌਰਾਨ ਬਣਾਈ ਵੀਡੀਓ ਨੂੰ ਚੈੱਕ ਕੀਤਾ ਜਾਵੇਗਾ , ਜੇਕਰ ਇਸ ਵਿਚ ਕੋਈ ਗਲਤ ਨਜ਼ਰ ਆਉਂਦਾ ਹੈ ਤਾਂ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।