ਲੁੱਟ-ਖੋਹ ਕਰਨ ਆਏ ਲੁਟੇਰਿਆਂ ਨਾਲ ਡਟ ਕੇ ਭਿੜਿਆ ਬਾਬਾ, ਅੰਤ ਗੁਆਈ ਜਾਨ (ਦੇਖੋ ਤਸਵੀਰਾ)

Friday, Jul 24, 2020 - 06:31 PM (IST)

ਲੁੱਟ-ਖੋਹ ਕਰਨ ਆਏ ਲੁਟੇਰਿਆਂ ਨਾਲ ਡਟ ਕੇ ਭਿੜਿਆ ਬਾਬਾ, ਅੰਤ ਗੁਆਈ ਜਾਨ (ਦੇਖੋ ਤਸਵੀਰਾ)

ਲੁਧਿਆਣਾ (ਗੌਤਮ) : ਜੀ. ਟੀ. ਰੋਡ 'ਤੇ ਲਾਡੋਵਾਲ ਰੇਲਵੇ ਪੁਲ ਥੱਲੇ ਵੀਰਵਾਰ ਨੂੰ ਬਾਅਦ ਦੁਪਹਿਰ ਮੋਬਾਇਲ ਖੋਹ ਰਹੇ ਨਸ਼ੇੜੀਆਂ ਨਾਲ ਮੁਕਾਬਲਾ ਕਰਦੇ ਹੋਏ ਬਜ਼ੁਰਗ ਨੇ ਆਪਣੀ ਜਾਨ ਗੁਆ ਲਈ। ਬਜ਼ੁਰਗ ਦੇ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਖੇਡ ਰਹੇ ਨੌਜਵਾਨਾਂ ਨੇ ਮੌਕੇ 'ਤੇ ਪੁੱਜ ਕੇ ਇਕ ਮੁਲਜ਼ਮ ਨੂੰ ਫੜ ਲਿਆ ਅਤੇ ਮੌਕੇ 'ਤੇ ਪੁੱਜਣ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ, ਜਦਕਿ ਦੂਜਾ ਭੱਜਣ 'ਚ ਸਫਲ ਹੋ ਗਿਆ। ਨੌਜਵਾਨ ਚਿੱਟਾਂ ਖਰੀਦਣ ਲਈ ਬਜ਼ੁਰਗ ਤੋਂ ਮੋਬਾਇਲ ਖੋਹਣ ਦਾ ਯਤਨ ਕਰ ਰਹੇ ਸਨ। ਸੂਚਨਾ ਮਿਲਦੇ ਹੀ ਥਾਣਾ ਜੀ. ਆਰ. ਪੀ. ਦੇ ਇੰਸਪੈਕਟਰ ਬਲਵੀਰ ਸਿੰਘ ਘੁੰਮਣ ਆਪਣੀ ਟੀਮ ਨਾਲ ਮੌਕੇ 'ਤੇ ਪੁੱਜ ਗਏ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਟੀਮ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮਰਨ ਵਾਲੇ ਦੀ ਪਛਾਣ ਬਿਲਗਾ ਦੇ ਰਹਿਣ ਵਾਲੇ ਮੋਹਨ ਸਿੰਘ (80) ਵਜੋਂ ਕੀਤੀ ਹੈ। ਕਾਰਵਾਈ ਕਰਦੇ ਹੋਏ ਪੁਲਸ ਨੇ ਮ੍ਰਿਤਕ ਦੇ ਬੇਟੇ ਬਬਨਦੀਪ ਸਿੰਘ ਦੇ ਬਿਆਨ 'ਤੇ ਕਤਲ ਦੇ ਦੋਸ਼ ਵਿਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਅਤੇ ਫਰਾਰ ਦੀ ਪਛਾਣ ਸੰਨੀ ਵਜੋਂ ਕੀਤੀ ਹੈ।

ਇਹ ਵੀ ਪੜ੍ਹੋ : ਬਲੈਕਮੇਲਿੰਗ ਦਾ ਸ਼ਰਮਨਾਕ ਤਰੀਕਾ, ਵੀਡੀਓ ਕਾਲ ਕਰਕੇ ਕੁੜੀ ਕਰਦੀ ਇਹ ਕੰਮ

PunjabKesari

ਮੌਕੇ 'ਤੇ ਮੌਜੂਦ ਲੋਕਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਬਜ਼ੁਰਗ ਪਹਿਲਾਂ ਆਟੋ ਵਿਚ ਸਵਾਰ ਸੀ, ਜਿਸ ਨੂੰ ਆਟੋ ਵਾਲੇ ਨੇ ਪੁਲ ਤੋਂ ਪਹਿਲਾਂ ਉਤਾਰ ਦਿੱਤਾ ਅਤੇ ਉਹ ਪੈਦਲ ਹੀ ਟ੍ਰੈਕ ਕ੍ਰਾਸ ਕਰਨ ਲਈ ਪੁਲ ਦੇ ਥੱÎਲੇ ਪੁੱਜ ਗਿਆ। ਕੁੱਝ ਸਮੇਂ ਵਿਚ ਹੀ ਮੋਟਰਸਾਈਕਲ 'ਤੇ ਸਵਾਰ ਲੁਟੇਰੇ ਵੀ ਪੁੱਜ ਗਏ। ਸ਼ੱਕ ਹੈ ਕਿ ਆਟੋ ਚਲਾਉਣ ਵਾਲਾ ਵੀ ਉਨ੍ਹਾਂ ਦੇ ਗੈਂਗ ਦਾ ਮੈਂਬਰ ਸੀ, ਜੋ ਕਿ ਬਜ਼ੁਰਗ ਨੂੰ ਬਹਾਦਰਕੇ ਰੋਡ ਸਥਿਤ ਬੈਂਕ ਤੋਂ ਲੈ ਕੇ ਇਥੇ ਪੁੱਜਾ ਕਿਉਂਕਿ ਉਸ ਨੂੰ ਪਤਾ ਸੀ ਕਿ ਬਜ਼ੁਰਗ ਆਪਣੀ ਪੈਨਸ਼ਨ ਲੈ ਕੇ ਆ ਰਿਹਾ ਹੈ।

ਇਹ ਵੀ ਪੜ੍ਹੋ : ਸਹੁਰਿਆਂ ਨੇ ਕੋਰੋਨਾ ਦੀ ਆੜ 'ਚ ਮਾਰੀ ਨੂੰਹ, ਭਰਾ ਨੇ ਸਸਕਾਰ ਤੋਂ ਪਹਿਲਾਂ ਚੁੱਕੀ ਲਾਸ਼, ਇੰਝ ਖੁੱਲ੍ਹਿਆ ਵੱਡਾ ਰਾਜ਼

PunjabKesari

ਬਬਨਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਉਸ ਦੇ ਪਿਤਾ ਨੇ ਬਹਾਦਰਕੇ ਰੋਡ 'ਤੇ ਸਥਿਤ ਪੀ. ਐੱਨ. ਬੀ. ਬੈਂਕ ਤੋਂ ਬੁਢਾਪਾ ਪੈਨਸ਼ਨ ਲੈਣ ਲਈ ਜਾਣਾ ਸੀ। ਉਹ ਆਪਣੇ ਪਿਤਾ ਨੂੰ ਲੈ ਕੇ ਬੈਂਕ ਚਲਾ ਗਿਆ ਪਰ ਉਥੇ ਕਾਫੀ ਰਸ਼ ਸੀ, ਜਿਸ ਕਾਰਨ ਉਹ ਆਪਣੇ ਪਿਤਾ ਨੂੰ ਬੈਂਕ ਛੱਡ ਕੇ ਦੁੱਗਰੀ ਆਪਣੀ ਭੂਆ ਕੋਲ ਚਲਾ ਗਿਆ। ਉਥੇ ਵੀ ਕਾਫੀ ਸਮਾਂ ਲੱਗ ਗਿਆ। ਜਦੋਂ ਉਹ ਵਾਪਸ ਬੈਂਕ ਪੁੱਜਾ ਤਾਂ ਬਾਹਰ ਖੜ੍ਹ ਕੇ ਕਾਫੀ ਸਮੇਂ ਤੱਕ ਆਪਣੇ ਪਿਤਾ ਨੂੰ ਫੋਨ ਕਰਦਾ ਰਿਹਾ ਪਰ ਕੋਈ ਵੀ ਜਵਾਬ ਨਹੀਂ ਮਿਲਿਆ ਤਾਂ ਉਹ ਇਕੱਲਾ ਹੀ ਪਿੰਡ ਵੱਲ ਚੱਲ ਪਿਆ। ਜਦੋਂ ਉਹ ਪੁਲ ਕੋਲ ਪੁੱਜਾ ਤਾਂ ਉਸ ਨੇ ਦੇਖਿਆ ਕਿ ਉਥੇ ਕਾਫੀ ਭੀੜ ਹੈ ਅਤੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਤਾਲਾਬੰਦੀ 'ਚ ਗਈ ਨੌਕਰੀ ਤਾਂ ਦੇ ਦਿੱਤੀ ਜਾਨ, ਸੁਸਾਇਡ ਨੋਟ 'ਚ ਜਾਹਿਰ ਕੀਤੀ ਅਜਿਹੀ ਇੱਛਾ ਕੇ ਹਰ ਕੋਈ ਹੋ ਗਿਆ ਹੈਰਾਨ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਤੋਂ ਸਾਮਾਨ ਖੋਹਣ ਦਾ ਯਤਨ ਕਰ ਰਹੇ ਸਨ। ਉਹ ਕਾਫੀ ਸਮੇਂ ਤੱਕ ਉਨ੍ਹਾਂ ਦਾ ਮੁਕਾਬਲਾ ਕਰਦਾ ਰਿਹਾ ਤਾਂ ਇਕ ਨੌਜਵਾਨ ਨੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਅਤੇ ਜ਼ਮੀਨ 'ਤੇ ਲਿਟਾ ਕੇ ਢਿੱਡ 'ਚ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨਾਂ ਨੇ ਦੱਸਿਆ ਕਿ ਬਜ਼ੁਰਗ ਰੌਲਾ ਪਾ ਰਿਹਾ ਸੀ ਤਾਂ ਉਹ ਮਦਦ ਲਈ ਪੁੱਜੇ। ਸਾਨੂੰ ਦੇਖ ਕੇ ਇਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਮੋਟਰਸਾਈਕਲ 'ਤੇ ਭੱਜਣ ਦਾ ਯਤਨ ਕਰ ਰਹੇ ਇਕ ਨੌਜਵਾਨ ਨੂੰ ਉਨ੍ਹਾਂ ਦਬੋਚ ਲਿਆ। ਜਦੋਂ ਉਹ ਬਚਾਅ ਲਈ ਪੁੱਜੇ ਤਾਂ ਬਜ਼ੁਰਗ ਦਾ ਸਾਹ ਉੱਖੜ ਚੁੱਕਾ ਸੀ ਅਤੇ ਦੇਖਦੇ ਹੀ ਦੇਖਦੇ ਉਸ ਨੇ ਦਮ ਤੋੜ ਦਿੱਤਾ।

PunjabKesari

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਮੁੰਡਿਆਂ ਨੂੰ ਵੀ ਨਹੀਂ ਬਖਸ਼ ਰਹੇ: ਹੁਣ 8 ਸਾਲਾ ਮੁੰਡੇ ਨਾਲ ਕੀਤਾ ਗਲਤ ਕੰਮ

ਪੁਲਸ ਮੁਤਾਬਕ ਨੌਜਵਾਨਾਂ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਆਪਣਾ ਸ਼ਿਕਾਰ ਲੱਭ ਰਹੇ ਸਨ ਤਾਂ ਉਨ੍ਹਾਂ ਨੂੰ ਪੁਲ ਦੇ ਥੱਲੇ ਬਜ਼ੁਰਗ ਜਾਂਦਾ ਹੋਇਆ ਦਿਖਾਈ ਦਿੱਤਾ। ਉਹ ਉਸ ਤੋਂ ਨਕਦੀ ਅਤੇ ਮੋਬਾਇਲ ਖੋਹਣਾ ਚਾਹੁੰਦੇ ਸਨ, ਜਿਸ ਕਾਰਨ ਉਹ ਉਲਟ ਦਿਸ਼ਾ ਵਿਚ ਹੀ ਵਾਪਸ ਆ ਗਏ। ਜਦੋਂ ਉਨ੍ਹਾਂ ਨੇ ਬਜ਼ੁਰਗ ਤੋਂ ਮੋਬਾਇਲ ਅਤੇ ਨਕਦੀ ਮੰਗੀ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੁੱਟ-ਮਾਰ ਕਰਨ 'ਤੇ ਬਜ਼ੁਰਗ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਕੋਲ ਬਿਨਾਂ ਨੰਬਰ ਦਾ ਮੋਟਰਸਾਈਕਲ ਸੀ। ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਨੌਜਵਾਨ ਫਿਲੌਰ ਦੇ ਕੋਲ ਕਿਸੇ ਪਿੰਡ ਵਿਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਫੜੇ ਗਏ ਮੁਲਜ਼ਮ ਮਨਦੀਪ ਖ਼ਿਲਾਫ਼ ਪਹਿਲਾਂ ਵੀ ਨਸ਼ਾ ਸਮੱਗਲਿੰਗ ਅਤੇ ਲੁੱਟ-ਖੋਹ ਦਾ ਕੇਸ ਦਰਜ ਹੈ, ਜਦੋਂਕਿ ਦੂਜੇ ਖ਼ਿਲਾਫ਼ ਵੀ ਦੋ ਸਮੱਗਲਿੰਗ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਦੋਵਾਂ ਦੀ ਦੋਸਤੀ ਜੇਲ 'ਚ ਹੋਈ ਸੀ ਅਤੇ ਆਉਂਦੇ ਹੀ ਦੋਵਾਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਉਕਤ ਨੇ ਦੱਸਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਖਰੀਦਣ ਲਈ ਹੀ ਵਾਰਦਾਤਾਂ ਕਰਦੇ ਹਨ।


author

Gurminder Singh

Content Editor

Related News