ਪਹਿਲਾਂ ਬਾਈਕ ''ਚ ਮਾਰੀ ਟੱਕਰ, ਫਿਰ ਠੀਕ ਕਰਾਉਣ ਬਹਾਨੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਲੁੱਟਿਆ

Saturday, Jan 27, 2024 - 05:13 PM (IST)

ਲੁਧਿਆਣਾ (ਰਾਜ) : ਸ਼ਹਿਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ। ਬਾਈਕ ਸਵਾਰ ਲੁਟੇਰੇ ਲਗਾਤਾਰ ਵਾਰਦਾਤਾਂ ਕਰਕੇ ਪੁਲਸ ਨੂੰ ਚੁਣੌਤੀ ਦੇ ਰਹੇ ਹਨ। ਗਣਤੰਤਰ ਦਿਹਾੜੇ ਦੇ ਦਿਨ ਜਿੱਥੇ ਪੂਰੇ ਸ਼ਹਿਰ 'ਚ ਪੁਲਸ ਦੀ ਨਾਕਾਬੰਦੀ ਸੀ, ਉੱਥੇ ਥਾਣਾ ਡਾਬਾ ਦੇ ਇਲਾਕੇ 'ਚ ਬਾਈਕ ਸਵਾਰ ਲੁਟੇਰਿਆਂ ਨੇ ਪੁਲਸ ਦੇ ਨੱਕ ਹੇਠ 2 ਦੋਸਤਾਂ ਨੂੰ ਲੁੱਟ ਲਿਆ। ਲੁਟੇਰਿਆਂ ਨੇ ਪਹਿਲਾਂ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰੀ।

ਫਿਰ ਠੀਕ ਕਰਵਾਉਣ ਬਹਾਨੇ ਸੁੰਨਸਾਨ ਇਲਾਕੇ 'ਚ ਲਿਜਾ ਕੇ ਉਸ ਦੇ 2 ਮੋਬਾਈਲ ਅਤੇ 4 ਹਜ਼ਾਰ ਰੁਪਏ ਲੁੱਟ ਲਏ ਅਤੇ ਧਮਕਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਹਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ। ਪੀੜਤਾਂ ਨੇ ਇਸ ਸਬੰਧੀ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਰਾਕੇਸ਼ ਅਤੇ ਸੰਜੀਵ ਨੇ ਦੱਸਿਆ ਕਿ ਉਹ ਦੋਵੇਂ ਟਾਈਲਾਂ ਲਗਾਉਣ ਦਾ ਕੰਮ ਕਰਦ ਹਨ। ਦੋਵੇਂ ਸ਼ੁੱਕਰਵਾਰ ਦੀ ਰਾਤ ਨੂੰ ਕੰਮ ਖ਼ਤਮ ਕਰਕੇ ਦੁੱਗਰੀ ਤੋਂ ਲੋਹਾਰਾ ਘਰ ਵਾਪਸ ਜਾ ਰਹੇ ਸਨ।

ਜਦੋਂ ਉਹ ਈਸ਼ਵਰ ਸਿੰਘ ਪੁੱਜੇ ਤਾਂ ਪਿੱਛੋਂ ਬਾਈਕ ਸਵਾਰ 2 ਲੁਟੇਰਿਆਂ ਨੇ ਉਨ੍ਹਾਂ ਵਿੱਚ ਬਾਈਕ ਮਾਰ ਦਿੱਤਾ। ਇਸ ਤੋਂ ਬਾਅਦ ਉਲਟਾ ਲੁਟੇਰੇ ਉਨ੍ਹਾਂ ਨੂੰ ਕਹਿਣ ਲੱਗੇ ਕਿ ਉਨ੍ਹਾਂ ਨੇ ਉਸ ਦੀ ਬਾਈਕ ਦਾ ਨੁਕਸਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸੱਟ ਵੀ ਲੱਗੀ ਹੈ। ਇਸ ਦੌਰਾਨ ਮੁਲਜ਼ਮਾਂ ਦੇ 2 ਹੋਰ ਸਾਥੀ ਆ ਪੁੱਜੇ, ਜੋ ਉਨ੍ਹਾਂ ਨੂੰ ਨੇੜੇ ਦੇ ਸੁੰਨਸਾਨ ਇਲਾਕੇ 'ਚ ਲੈ ਗਏ, ਜਿੱਥੇ ਮੁਲਜ਼ਮਾਂ ਨੇ ਦੋਹਾਂ ਤੋਂ ਮੋਬਾਇਲ ਅਤੇ ਉਨ੍ਹਾਂ ਦੀ ਜੇਬ ਵਿੱਚ ਪਏ ਦੋ-ਦੋ ਹਜ਼ਾਰ ਰੁਪਏ ਲੁੱਟ ਲਏ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਧਮਕਾਉਂਦੇ ਹੋਏ ਫ਼ਰਾਰ ਹੋ ਗਏ।
 


Babita

Content Editor

Related News