PAU ਨੇੜੇ ਸੁਰੱਖਿਆ ਗਾਰਡ ਤੋਂ ਖੋਹਿਆ ਰਾਈਫਲ ਵਾਲਾ ਬੈਗ
Wednesday, Jan 17, 2024 - 02:13 PM (IST)
ਲੁਧਿਆਣਾ (ਰਾਜ) : ਇੱਥੇ ਪੀ. ਏ. ਯੂ. ਦੇ ਗੇਟ ਨੰਬਰ-4 ਨੇੜੇ 4 ਲੋਕਾਂ ਨੇ ਸੁਰੱਖਿਆ ਮੁਲਾਜ਼ਮ ਕੋਲੋਂ ਬੈਗ ਖੋਹ ਲਿਆ। ਜਾਣਕਾਰੀ ਮੁਤਾਬਕ ਉਕਤ ਲੋਕ ਸੁਰੱਖਿਆ ਮੁਲਾਜ਼ਮ ਕੋਲੋਂ ਬੈਗ ਖੋਹ ਕੇ ਫ਼ਰਾਰ ਹੋ ਗਏ।
ਇਸ ਬੈਗ 'ਚ ਸੁਰੱਖਿਆ ਮੁਲਾਜ਼ਮ ਦੀ ਲਾਇਸੈਂਸੀ ਰਾਈਫਲ ਅਤੇ ਕਾਰਤੂਸ ਸਨ। ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।