ਦੁਕਾਨ ਲੁੱਟਣ ਆਏ ਲੁਟੇਰਿਆਂ ਤੋਂ ਸੁਨਿਆਰੇ ਨੇ ਖੋਹੀ ਦੇਸੀ ਪਿਸਤੌਲ, ਭੱਜਦਿਆਂ ਨੂੰ ਰਾਹ ਨਾ ਲੱਭਾ

Wednesday, Oct 20, 2021 - 01:13 PM (IST)

ਦੁਕਾਨ ਲੁੱਟਣ ਆਏ ਲੁਟੇਰਿਆਂ ਤੋਂ ਸੁਨਿਆਰੇ ਨੇ ਖੋਹੀ ਦੇਸੀ ਪਿਸਤੌਲ, ਭੱਜਦਿਆਂ ਨੂੰ ਰਾਹ ਨਾ ਲੱਭਾ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਦੇਸੀ ਕੱਟਾ ਲੈ ਕੇ ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਸੁਨਿਆਰੇ ਨੇ ਦਲੇਰੀ ਦਿਖਾਉਂਦੇ ਹੋਏ ਉਨ੍ਹਾਂ ਕੋਲੋਂ ਦੇਸੀ ਪਿਸਤੌਲ ਖ਼ੋਹ ਲਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਅਵਤਾਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨ ਉਸ ਦੀ ਦੁਕਾਨ 'ਚ ਵੜ ਗਏ।

ਇਹ ਵੀ ਪੜ੍ਹੋ : 'ਕੈਪਟਨ' ਵੱਲੋਂ ਨਵੀਂ ਪਾਰਟੀ ਦੇ ਐਲਾਨ 'ਤੇ ਵਿਰੋਧੀਆਂ ਨੇ ਕੱਸੇ ਤੰਜ, ਮੋਦੀ ਨਾਲ ਚੋਣ ਰੈਲੀ ਦੀ ਸੁਗਬੁਗਾਹਟ

PunjabKesari

ਉਕਤ ਨੌਜਵਾਨਾਂ ਨੇ ਮੂੰਹ 'ਤੇ ਮਾਸਕ ਅਤੇ ਹੱਥਾਂ 'ਚ ਦਸਤਾਨੇ ਪਾਏ ਹੋਏ ਸਨ। ਨੌਜਵਾਨਾਂ ਨੇ ਲੁੱਟ ਦੀ ਯੋਜਨਾ ਤਹਿਤ ਅਵਤਾਰ ਸਿੰਘ 'ਤੇ ਦੇਸੀ ਪਿਸਤੌਲ ਤਾਣ ਲਈ ਪਰ ਅਵਤਾਰ ਸਿੰਘ ਨੇ ਦਲੇਰੀ ਦਿਖਾਈ। ਉਸ ਦੀ ਲੁਟੇਰਿਆਂ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਉਸ ਨੇ ਲੁਟੇਰਿਆਂ ਹੱਥੋਂ ਪਿਸਤੌਲ ਖੋਹ ਲਈ। ਇਸ ਤੋਂ ਬਾਅਦ ਲੁਟੇਰੇ ਬਿਨਾਂ ਕੋਈ ਵਾਰਦਾਤ ਕੀਤੇ ਦੁਕਾਨ 'ਚੋਂ ਭੱਜ ਗਏ ਅਤੇ ਆਪਣਾ ਮੋਟਰਸਾਈਕਲ ਵੀ ਉੱਥੇ ਹੀ ਛੱਡ ਗਏ।

ਇਹ ਵੀ ਪੜ੍ਹੋ : ਇਕ ਹੋਰ ਮਾਂ ਦੀ ਮਮਤਾ ਪੰਜਾਬ 'ਚ ਵਿਕਦੇ ਨਸ਼ੇ ਹੱਥੋਂ ਹਾਰੀ, ਚਿੱਟੇ ਨੇ ਤੋੜੀ ਜਵਾਨ ਪੁੱਤ ਦੇ ਸਾਹਾਂ ਦੀ ਡੋਰ (ਤਸਵੀਰਾਂ)

ਅਵਤਾਰ ਸਿੰਘ ਦੇ ਰੌਲਾ ਪਾਉਣ 'ਤੇ ਮਾਰਕਿਟ ਦੇ ਸਾਰੇ ਲੋਕ ਇਕੱਠੇ ਹੋ ਗਏ ਅਤੇ ਕੁੱਝ ਹੀ ਦੇਰ ਬਾਅਦ ਪੁਲਸ ਵੀ ਪਹੁੰਚ ਗਈ। ਪੁਲਸ ਨੇ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News