3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 2 ਵਿਅਕਤੀਆਂ ਨਾਲ ਕੀਤੀ ਲੁੱਟ, ਮੋਬਾਇਲ ਤੇ ਨਕਦੀ ਖ਼ੋਹੀ

Thursday, Jul 25, 2024 - 05:15 PM (IST)

3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 2 ਵਿਅਕਤੀਆਂ ਨਾਲ ਕੀਤੀ ਲੁੱਟ, ਮੋਬਾਇਲ ਤੇ ਨਕਦੀ ਖ਼ੋਹੀ

ਭੁੱਚੋ ਮੰਡੀ (ਨਾਗਪਾਲ) : ਦਿਨੋਂ-ਦਿਨ ਵੱਧ ਰਹੀਆ ਲੁੱਟ-ਖੋਹ ਦੀਆ ਘਟਨਾਵਾਂ ਨਾਲ ਮੰਡੀ ਦੇ ਲੋਕਾਂ 'ਚ ਡਰ ਪਾਇਆ ਜਾ ਰਿਹਾ ਹੈ। ਬੀਤੀ ਰਾਤ ਵੱਖ-ਵੱਖ ਘਟਨਾਵਾਂ 'ਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 2 ਵਿਅਕਤੀਆਂ ਨਾਲ ਲੁੱਟ-ਖੋਹ ਕੀਤੀ ਅਤੇ ਮੋਬਾਇਲ ਅਤੇ ਨਕਦੀ ਖੋਹ ਲਈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਫਰੂਟ ਦੀ ਰੇਹੜੀ ਲਗਾਉਣ ਵਾਲਾ ਹੰਸ ਰਾਜ ਰਾਤ ਕਰੀਬ 9.30 ਵਜੇ ਘਰ ਜਾ ਰਿਹਾ ਸੀ।

ਰਸਤੇ 'ਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਜੇਬ 'ਚ ਪਏ ਪੈਸੇ ਕੱਢ ਲਏ। ਇਸ ਤੋਂ ਕੁੱਝ ਸਮਾਂ ਬਾਅਦ ਹੀ ਗਲੀਆਂ 'ਚ ਗੋਲੀਆਂ-ਟੌਫੀਆ ਦੀ ਰੇਹੜੀ ਲਗਾਉਣ ਵਾਲਾ ਨੌਜਵਾਨ ਪਵਨ ਕੁਮਾਰ ਕੱਦੂ ਜਦੋਂ ਗਲੀ 'ਚ ਕਮਰੇ ਅੰਦਰ ਰੇਹੜੀ ਲਗਾ ਰਿਹਾ ਸੀ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਸ ਤੋਂ ਪੈਸੇ ਖੋਹ ਲਏ ਅਤੇ ਜਾਂਦੇ ਸਮੇਂ ਖਾਣ-ਪੀਣ ਵਾਲਾ ਸਾਮਾਨ ਵੀ ਲੈ ਗਏ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਣਪਛਾਤੇ ਕਾਰ ਸਵਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਤੋਂ 2.09 ਲੱਖ ਰੁਪਏ ਅਤੇ ਦੋ ਮੋਬਾਇਲ ਖੋਹ ਲਏ ਸਨ।


author

Babita

Content Editor

Related News